ਹੈਦਰਾਬਾਦ: ਬਾਲੀਵੁੱਡ (Bollywood) ਅਦਾਕਾਰ ਸੋਨੂੰ ਸੂਦ ਦੇ ਘਰ 'ਤੇ ਇਨਕਮ ਟੈਕਸ (Income tax) ਵਿਭਾਗ ਦੀ ਕਾਰਵਾਈ ਤੀਜੇ ਦਿਨ ਖ਼ਤਮ ਹੋ ਗਈ ਹੈ। ਖ਼ਬਰਾਂ ਮੁਤਾਬਕ ਆਈ.ਟੀ. (IT) ਅਧਿਕਾਰੀ ਦੀ ਨੇ ਦੱਸਿਆ ਗਿਆ ਹੈ ਕਿ ਸੋਨੂੰ ਸੂਦ ਦੀ ਚੈਰਿਟੀ ਫਾਊਡੇਸ਼ਨ (Charity Foundation) ਵਿੱਚ 1 ਅਪ੍ਰੈਲ 2021 ਤੋਂ ਹੁਣ ਤੱਕ 18.94 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ। ਜਿਸ ਵਿੱਚੋਂ ਤਕਰੀਬਨ 1.9 ਕਰੋੜ ਰੁਪਏ ਵੱਖ-ਵੱਖ ਰਾਹਤ ਕਾਰਜਾਂ ,ਤੇ ਖਰਚ ਕੀਤੇ ਗਏ ਹਨ ਜਦਕਿ 17 ਕਰੋੜ ਰੁਪਏ ਦਾ ਬਕਾਇਆ ਬੈਂਕ ਖਾਤੇ ਵਿੱਚ ਪਾਇਆ ਗਿਆ ਹੈ।
ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ (Income tax) ਦੇ ਅਧਿਕਾਰੀ ਕਥਿਤ ਟੈਕਸ ਚੋਰੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਬੁੱਧਵਾਰ ਨੂੰ ਅਦਾਕਾਰ ਸੋਨੂੰ ਸੂਦ ਨਾਲ ਜੁੜੇ ਮੁੰਬਈ ਅਤੇ ਕੁਝ ਹੋਰ ਸਥਾਨਾਂ ‘ਤੇ ਛਾਪੇਮਾਰੀ ਕੀਤੀ ਸੀ।
ਇਸ ਕ੍ਰਮ ਵਿੱਚ, ਲਖਨਾਊ ਵਿੱਚ ਐਕਸਪ੍ਰੈਸਵੇ (Expressway) ਬਣਾਉਣ ਲਈ ਕਾਰਜਕਾਰੀ ਸੰਸਥਾ ਦੇ ਡਾਇਰੈਕਟਰ ਅਨਿਲ ਸਿੰਘ ਅਤੇ ਸੋਨੂੰ ਸੂਦ ਦੇ ਸਹਿਯੋਗੀ ਦੇ ਸਥਾਨਾਂ ‘ਤੇ ਆਮਦਨ ਕਰ ਸਰਵੇਖਣ ਕੀਤਾ ਗਿਆ ਹੈ। ਆਮਦਨ ਕਰ ਵਿਭਾਗ ਨੇ ਵਿਭੂਤੀਖੰਡ ਸਥਿਤ ਅਨਿਲ ਸਿੰਘ ਦੇ ਘਰ ਅਤੇ ਦਫ਼ਤਰ ਵਿੱਚ ਇਸ ਸਬੰਧ ਵਿੱਚ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਹੈ। ਅਨਿਲ ਸਿੰਘ ਏਪਕੋ ਕੰਪਨੀ ਪੂਰੇ ਦੇਸ਼ ਵਿੱਚ ਕਾਰੋਬਾਰ ਕਰਦੀ ਹੈ।
ਪੂਰਵਾਂਚਲ ਐਕਸਪ੍ਰੈਸਵੇਅ ਏ.ਪੀ.ਸੀ.ਓ. ਕੰਪਨੀ ਵੀ ਕੰਮ ਕਰ ਰਹੀ ਹੈ। ਅਨਿਲ ਸਿੰਘ ਦੀ ਰਿਹਾਇਸ਼ ਅਤੇ ਦਫ਼ਤਰ ਵਿਭੂਤੀ ਖੰਡ ਵਿੱਚ ਹਨ, ਜਿੱਥੇ ਛਾਪੇ ਮਾਰੇ ਗਏ ਹਨ। ਇਸ ਤੋਂ ਪਹਿਲਾਂ ਵੀ ਅਦਾਕਾਰ ਸੋਨੂੰ ਸੂਦ ਦੇ ਠਿਕਾਣਿਆਂ ਬਾਰੇ ਆਮਦਨ ਕਰ ਵਿਭਾਗ ਵੱਲੋਂ ਇੱਕ ਸਰਵੇਖਣ ਕੀਤਾ ਜਾ ਚੁੱਕਾ ਹੈ। ਵਿਭਾਗ ਮੁਤਾਬਿਕ ਕਰੋੜਾਂ ਦੀ ਟੈਕਸ ਚੋਰੀ ਦੇ ਖਦਸ਼ੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਜਾਂਚ ਮੁੰਬਈ ਅਤੇ ਲਖਨਾਊ ਵਿੱਚ ਘੱਟੋ-ਘੱਟ ਅੱਧਾ ਦਰਜਨ ਥਾਵਾਂ 'ਤੇ ਕੀਤੀ ਗਈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਵੀ ਸੂਦ ਦੇ ਘਰ ਪਹੁੰਚੇ ਹਨ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਜਾਇਦਾਦ ਦੀ ਖਰੀਦ ਆਮਦਨ ਕਰ ਵਿਭਾਗ ਦੀ ਨਜ਼ਰ ਵਿੱਚ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਅਦਾਕਾਰ ਸੋਨੂੰ ਸੂਦ ਨੇ ਪਿਛਲੇ ਸਾਲ ਕੋਵਿਡ-19 ਕਾਰਨ ਲੱਗੇ ਲਾਕਡਾਊਨ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵੱਡੇ ਪੱਧਰ ‘ਤੇ ਆਰਥਿਕ ਤੇ ਮਾਲੀ ਸਹਾਇਤਾ ਕੀਤੀ ਸੀ। ਜਿਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਉਦੋਂ ਤੋਂ ਹੀ ਉਨ੍ਹਾਂ ਦੇ ਘਰ ਦਫ਼ਤਰ ‘ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੀ ਅਗਵਾਈ ਵਾਲੀ ਦਿੱਲੀ ਸਰਕਾਰ (Government of Delhi) ਨੇ ਹਾਲ ਹੀ ਵਿੱਚ 'ਦੇਸ਼ ਕਾ ਮੈਂਟਰ' ਪ੍ਰੋਗਰਾਮ ਦੇ ਤਹਿਤ 48 ਸਾਲਾ ਸੂਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਸੀ। ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਸੰਬੰਧ ਵਿੱਚ ਮਾਰਗਦਰਸ਼ਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:Pornography Case: ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ