ਕੁਲਗਾਮ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਜਾਰੀ ਮੁਠਭੇੜ ਵਿਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ। ਗੋਲੀਬਾਰੀ ਦੀ ਸ਼ੁਰੂਆਤ ਕੁਲਗਾਮ ਦੇ ਮੁਨੰਦ ਖੇਤਰ ਵਿਖੇ ਹੋਈ। ਪੁਲਿਸ ਮੁਤਾਬਕ ਇਸ ਸਾਲ ਵਿੱਚ 101 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਇਸ ਹੋਈ ਘਟਨਾ ਨੂੰ ਲੈਕੇ ਜੰਮੂ ਕਸ਼ਮੀਰ ਦੀ ਪੁਲਿਸ ਵੱਲੋਂ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਜੰਮੂ ਦੇ ਮੁਨੰਦ ਖੇਤਰ ਦੇ ਵਿੱਚ ਸ਼ੁਰੂ ਹੋਇਆ ਸੀ।ਜਦੋਂ ਇਹ ਮੁੱਠਭੇੜ ਸ਼ੁਰੂ ਹੋਈ ਉਸ ਸਮੇਂ ਪੁਲਿਸ ਤੇ ਸੁਰੱਖਿਆ ਬਲ ਆਪਣੀ ਡਿਊਟੀ ਤੇ ਤਾਇਨਾਤ ਸਨ।
ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮੁਨੰਦ ਖੇਤਰ ਵਿਚ ਇਕ ਅੱਤਵਾਦੀਆਂ ਦੇ ਹੋਣ ਨੂੰ ਲੈਕੇ ਸਰਚ ਅਭਿਆਨ ਚਲਾਇਆ ਗਿਆ ਸੀ ਕਿਉਂਕਿ ਉਥੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਫੋਰਸ ਖੇਤਰ ਵਿਚ ਭਾਲ ਕਰ ਰਹੀ ਸੀ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰ ਕਰ ਦਿੱਤਾ ਅਤੇ ਇਸ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਇਸਦਾ ਮੋੜਵਾਂ ਜਵਾਬ ਦਿੱਤਾ ਗਿਆ ਜਿਸ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ।
24 ਜੁਲਾਈ ਨੂੰ ਬਾਂਦੀਪੋਰਾ ਦੇ ਸੁਮਬਲਰ ਖੇਤਰ ਵਿਚ ਸ਼ੋਕਬਾਬਾ ਜੰਗਲ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈ ਮੁੱਠਭੇੜ ਵਿਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ ਅਤੇ ਇਸ ਦੌਰਾਨ ਇਕ ਸਿਪਾਹੀ ਜ਼ਖਮੀ ਹੋ ਗਿਆ ਸੀ।