ਹੈਦਰਾਬਾਦ: ਦੇਸ਼ ਵਿੱਚ ਕਤਲ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਇਸ ਨਾਲ ਕਿ ਦੇਸ਼ ਦੀ ਅਮਨ ਸ਼ਾਤੀ ਨੂੰ ਢਾਹ ਜਰੂਰ ਲੱਗਦੀ ਹੈ। ਅਜਿਹਾ ਹੀ ਇੱਕ ਬੱਚੇ ਦੇ ਕਤਲ ਦਾ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ 10 ਸਾਲ ਦੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਕਾਨਪੁਰ ਵਿੱਚ ਦਹਿਸ਼ਤ ਫੈਲ ਗਈ।
ਮੀਡਿਆ ਜਾਣਕਾਰੀ ਅਨੁਸਾਰ ਇਹ ਬੱਚਾ 2 ਦਿਨ ਪਹਿਲਾ ਹੀ ਲਾਪਤਾ ਹੋਇਆ ਸੀ, ਜਿਸ ਦੀ ਲਾਸ਼ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਨ ਨਾਲ ਮਿਲੀ ਹੈ। ਜਾਣਕਾਰੀ ਅਨੁਸਾਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਦੀ ਅੱਖਾਂ ਵਿੱਚ ਕਿੱਲ ਮਾਰਿਆ ਤੇ ਫਿਰ ਅੱਖਾਂ ਕੱਢੀਆ ਗਈਆਂ ਤੇ ਬੱਚ ਦੀ ਗਰਦਨ ਤੇ ਬੂਟ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਹਨ।
ਇਸ ਤੋਂ ਇਲਾਵਾਂ ਬੱਚੇ ਦੀ ਲਾਸ਼ ਕੋਲੋ ਦਾਰੂ ਦੀ ਬੋਤਲ ਤੇ ਖਾਲੀ ਗਿਲਾਸ ਵੀ ਬਰਾਮਦ ਹੋਏ ਹਨ ਤੇ ਬੱਚੇ ਦੇ ਚਿਹਰੇ ਤੇ ਸਿਗਰੇਟ ਦੇ ਨਿਸ਼ਾਨ ਵੀ ਮਿਲੇ ਹਨ। ਜਿਸ ਤੋੋਂ ਖਾਦਸ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੇ ਦੀ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਇਹ ਵੀ ਪੜੋ:- ਪੀਐਮ ਮੋਦੀ ਚੋਣ ਪ੍ਰਚਾਰ ਲਈ ਆਉਣਗੇ ਪੰਜਾਬ ...