ਨਵੀਂ ਦਿੱਲੀ: ਭਾਰਤ ਵਿੱਚ ਓਮੀਕਰੋਨ ਵੇਰੀਐਂਟ (Omicron) ਨਾਲ ਸੰਕਰਮਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਓਮੀਕਰੋਨ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਓਮੀਕਰੋਨ ਦੇ ਕੁੱਲ 20 ਮਾਮਲੇ ਹੋ ਗਏ ਹਨ।
ਗੌਰਤਲਬ ਇਹ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਜੀਨੋਮਿਕ ਲਈ ਬਣਿਆ ਨੈਟਵਰਕ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਾਰਸ-ਕੋਵ-2 ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਨਿਗਰਾਨੀ ਕਰ ਰਿਹਾ ਹੈ। ਵਾਇਰਸ ਦੇ ਨਵੇਂ ਰੂਪ ਦੀ ਪਛਾਣ B.1.1.529 ਵਜੋਂ ਕੀਤੀ ਗਈ ਅਤੇ ਵਿਸ਼ਵ ਸਿਹਤ ਸੰਗਠਨ (World Health Organization) ਨੇ ਇਸ ਨੂੰ ਚਿੰਤਾ ਪੈਦਾ ਕਰਨ ਵਾਲੇ ਸਵਰੂਪ ਘੋਸ਼ਿਤ ਕਰਦੇ ਹੋਏ ਓਮੀਕਰੋਨ ਦਾ ਨਾਮ ਦਿੱਤਾ ਸੀ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ
ਓਮੀਕਰੋਨ ਵਿੱਚ ਇੱਕ ਜੈਨੇਟਿਕ ਪਰਿਵਰਤਨ (Genetic Variation in Omicron) ਦੀ ਪਛਾਣ ਕਰਨ ਦੇ ਸਿਧਾਂਤ ਵਿੱਚ ਚਿੰਤਾ ਜਤਾਈ ਗਈ ਹੈ ਕਿ ਇਹ ਰੂਪ ਡੈਲਟਾ ਵੇਰੀਐਂਟ ਨਾਲੋਂ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਪਿਛਲੀਆਂ ਲਾਗਾਂ ਜਾਂ ਟੀਕਿਆਂ ਦੁਆਰਾ ਤਿਆਰ ਐਂਟੀਬਾਡੀਜ਼ ਪ੍ਰਤੀ ਘੱਟ ਸੰਵੇਦਨਸ਼ੀਲ (less sensitive to antibodies) ਹੋ ਸਕਦਾ ਹੈ। ਭਾਵੇਂ ਐਂਟੀਬਾਡੀਜ਼ ਪੁਰਾਣੇ ਰੂਪ ਨੂੰ ਚੰਗੀ ਤਰ੍ਹਾਂ ਬੇਅਸਰ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਮੁੜ ਕਰਵਾਇਆ ਬੰਦ