ਸਾਊਥ ਕੋਰੀਆ ਤੋਂ ਘੁੰਮਣ ਆਏ ਸੈਲਾਨੀ ਦਾ ਪਾਸਪੋਰਟ ਹੋਇਆ ਗੁੰਮ, ਅੰਮ੍ਰਿਤਸਰ ਪੁਲਿਸ ਨੇ ਕੀਤੀ ਮਦਦ - Amritsar police helped - AMRITSAR POLICE HELPED
🎬 Watch Now: Feature Video
Published : Jun 7, 2024, 2:21 PM IST
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਸਾਊਥ ਕੋਰੀਆ ਤੋਂ ਘੁੰਮਣ ਆਏ ਸਲਾਨੀ ਦਾ ਪਾਸਪੋਰਟ ਤੇ ਵੀਜ਼ਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਬੱਸ ਸਟੇਸ਼ਨ 'ਤੇ ਪੁਲਿਸ ਚੌਕੀ ਵਿਖੇ ਵਾਪਸ ਕੀਤਾ ਹੈ। ਸਾਊਥ ਕੋਰੀਆ ਦੇ ਰਹਿਣ ਵਾਲੇ ਵਿਅਕਤੀ ਨੇ ਸਾਊਥ ਕੋਰੀਆ ਦੀ ਸਾਈਨ language ਵਿੱਚ ਹਾਰਟ ਦਾ sign ਬਣਾ ਕੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਾਊਥ ਕੋਰੀਆ ਦਾ ਰਹਿਣ ਵਾਲਾ ਵਿਅਕਤੀ ਅੰਮ੍ਰਿਤਸਰ ਵਿਖੇ ਘੁੰਮਣ ਆਇਆ ਸੀ ਤੇ ਇੱਥੇ ਇਸਦਾ ਪਾਸਪੋਰਟ ਤੇ ਵੀਜ਼ਾ ਤੇ ਹੋਰ ਜਰੂਰੀ ਕਾਗਜ਼ਾਤ ਵਾਲਾ ਬੈਗ ਗਵਾਚ ਗਿਆ ਸੀ। ਅੰਮ੍ਰਿਤਸਰ ਪੁਲਿਸ ਨੂੰ ਇਹ ਬੈਗ ਬਰਾਮਦ ਹੋਇਆ ਤਾਂ ਇਸ ਵਿੱਚ ਵੀਜ਼ਾ ਤੇ ਪਾਸਪੋਰਟ ਵੇਖਣ ਤੋਂ ਬਾਅਦ ਉਨ੍ਹਾਂ ਕਿਸੇ ਤਰੀਕੇ ਅਮਬੈਸੀ ਵਿੱਚ ਸੰਪਰਕ ਕੀਤਾ, ਪਰ ਅਮਬੈਸੀ ਵਿੱਚ ਸੰਪਰਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੋਰੀਅਨ ਸਿਮ ਦੀ ਵਰਤੋਂ ਕਰਨ ਵਾਲਾ ਇਹ ਵਿਅਕਤੀ ਦਿੱਲੀ ਵਿੱਚ ਕਿਸੇ ਹੋਟਲ ਵਿੱਚ ਠਹਿਰਿਆ ਗਿਆ ਹੈ ਤਾਂ ਪੁਲਿਸ ਵੱਲੋਂ ਦਿੱਲੀ ਦੇ ਉਸ ਹੋਟਲ ਨਾਲ ਸੰਪਰਕ ਕਰਕੇ ਸਲਾਨੀ ਨੂੰ ਅੰਮ੍ਰਿਤਸਰ ਬੁਲਾਇਆ ਗਿਆ। ਜਿੱਥੇ ਉਹਨੂੰ ਉਸ ਦਾ ਪਾਸਪੋਰਟ ਤੇ ਵੀਜ਼ਾ ਸਮੇਤ ਸਾਰੇ ਕਾਗਜਾ ਵਾਲਾ ਬੈਗ ਵਾਪਸ ਕਰ ਦਿੱਤਾ ਗਿਆ।