ਮਾਨਸਾ 'ਚ ਛਾ ਸਕਦਾ ਹੈ ਬਿਜਲੀ ਸੰਕਟ, ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਸਰਾ ਯੂਨਿਟ ਹੋਇਆ ਬੰਦ - Power Plant was shut down - POWER PLANT WAS SHUT DOWN
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/23-06-2024/640-480-21777301-333-21777301-1719142507941.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 23, 2024, 5:49 PM IST
ਮਾਨਸਾ: ਪੰਜਾਬ ਦੇ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜਿੱਥੇ ਕਿਸਾਨਾਂ ਵੱਲੋਂ ਬਿਜਲੀ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚੋਂ ਬਿਜਲੀ ਦੇ ਵੱਡੇ ਕੱਟਾਂ ਦਾ ਕਿਸਾਨਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਅੱਜ ਮਾਨਸਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਸਰਾ ਯੂਨਿਟ ਟੈਕਨੀਕਲ ਸਮੱਸਿਆ ਦੇ ਚਲਦਿਆਂ ਸਵੇਰੇ 4 ਵਜੇ ਤੋਂ ਹੀ ਬੰਦ ਹੈ। ਜਿਸ ਨੂੰ ਟੈਕਨੀਕਲ ਮਾਹਿਰਾਂ ਵੱਲੋਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਇਸੇ ਪਾਵਰ ਪਲਾਂਟ ਦਾ ਇੱਕ ਨੰਬਰ ਯੂਨਿਟ ਬੰਦ ਹੋ ਗਿਆ ਸੀ ਤਾਂ ਉਸ ਨੂੰ ਬੇਸ਼ੱਕ ਟੈਕਨੀਕਲ ਮਾਹਿਰਾਂ ਵੱਲੋਂ ਠੀਕ ਕਰ ਲਿਆ ਗਿਆ ਹੈ ਪਰ ਦੂਸਰੇ ਦਿਨਾਂ ਦੇ ਵਿੱਚ ਹੀ ਤੀਸਰੇ ਯੂਨਿਟ ਦਾ ਬੰਦ ਹੋ ਜਾਣਾ ਇਹ ਵੀ ਪੰਜਾਬ ਦੇ ਲੋਕਾਂ ਲਈ ਆਉਣ ਵਾਲੇ ਦਿਨਾਂ ਚੋਂ ਇੱਕ ਵੱਡੀ ਬਿਜਲੀ ਦੀ ਸਮੱਸਿਆ ਪੈਦਾ ਹੋਣ ਦੀ ਚੇਤਾਵਨੀ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਨੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰ ਤੋਂ ਹੀ ਤੀਸਰਾ ਯੂਨਿਟ ਬੰਦ ਹੋਇਆ ਹੈ। ਜਿਸ ਨੂੰ ਟੈਕਨੀਕਲ ਮਾਹਿਰਾਂ ਵੱਲੋਂ ਇੰਜਨੀਅਰਾਂ ਵੱਲੋਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।