ਬਜ਼ੁਰਗ ਔਰਤ ਦੇ ਕੰਨਾਂ ਚੋਂ ਵਾਲੀਆਂ ਖੋਹਣ ਵਾਲਾ ਚੋਰ ਆਇਆ ਪੁਲਿਸ ਦੇ ਕਾਬੂ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ - thief with ears - THIEF WITH EARS
🎬 Watch Now: Feature Video
Published : Aug 28, 2024, 10:14 AM IST
ਪਟਿਆਲਾ: ਥਾਣਾ ਸਦਰ ਪੁਲਿਸ ਦੇ ਵਲੋਂ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਿਕ, ਬਜੁਰਗ ਔਰਤ ਸਰਦਨ ਦੇਵੀ ਜੋ ਕੇ ਆਪਣੇ ਘਰ ਤੋ ਪਿੰਡ ਦੇ ਸਰਕਾਰੀ ਡਿਸਪੈਂਸਰੀ ਵਿੱਚ ਦਵਾਈ ਲੈਣ ਜਾ ਰਹੀ ਸੀ ਤਾਂ, ਘਰ ਤੋ ਥੋੜੀ ਹੀ ਦੂਰ ਗਈ ਤਾਂ, ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦਵਿੰਦਰ ਸਿੰਘ ਉਰਫ ਗੰਜੂ ਪੁੱਤਰ ਰਤਨ ਸਿੰਘ ਅਤੇ ਮਸਤਾਨ ਉਰਫ ਮੱਕਾ ਪੁੱਤਰ ਯੂਸਫ ਖਾਨ ਉਰਫ ਜੋਸ਼ੀ ਵਾਸੀਆਨ ਵੱਡੀਆ ਜਾਹਲਾ ਥਾਣਾ ਪਸਿਆਣਾ ਨੇ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਲਈਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ, ਉਕਤ ਮਾਮਲੇ ਵਿਚ ਦਵਿੰਦਰ ਗੰਜੂ ਨੂੰ ਕਾਬੂ ਕਰ ਲਿਆ ਹੈ ਅਤੇ ਵਾਲੀਆਂ ਵੀ ਬਰਾਮਦ ਕਰ ਲਈਆਂ ਹਨ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਿਕ, ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ।