ਪਿੰਡ ਇਬਰਾਹੀਮਪੁਰ ਵਾਸੀਆਂ ਨੇ ਵੱਖ-ਵੱਖ ਬੂਥ ਲਾਉਣ ਦੀ ਬਜਾਏ ਲਗਾਈ ਸਾਂਝੀ ਛਬੀਲ, ਆਪਸੀ ਭਾਂਈਚਾਰਕ ਸਾਂਝ ਦਾ ਦਿੱਤਾ ਸਬੂਤ - COLD SWEET WATER CHHABIL - COLD SWEET WATER CHHABIL
🎬 Watch Now: Feature Video
Published : Jun 1, 2024, 6:54 PM IST
ਹੁਸ਼ਿਆਪੁਰ: ਅੱਜ ਜਿੱਥੇ ਸੂਬੇ ਭਰ ਦੇ ਵਿੱਚ ਲੋਕ ਸਭਾ ਚੋਣਾਂ ਮੱਦੇਨਜ਼ਰ ਹਰ ਇੱਕ ਪਾਰਟੀ ਦੇ ਵਰਕਰਾਂ ਵੱਲੋਂ ਬੂਥਾਂ ਵਾਲੀ ਥਾਵਾਂ ਤੇ ਆਪਣੀ ਪਾਰਟੀ ਦੇ ਬੂਥ ਲਗਾਏ ਗਏ ਹਨ। ਉੱਥੇ ਹੀ ਗੜ੍ਹਸ਼ੰਕਰ ਦੇ ਪਿੰਡ ਇਬਰਾਹੀਮਪੁਰ ਬੂਥ ਨੰਬਰ 206 ਤੇ ਪਿੰਡ ਵਾਸੀਆਂ ਵੱਲੋਂ ਪਾਰਟੀਆਂ ਦੇ ਵਰਕਰਾਂ ਵੱਲੋਂ ਬੂਥਾਂ ਦੀ ਬਜਾਏ ਠੰਡੇ ਮਿੱਠੇ ਪਾਣੀ ਛਬੀਲ ਲਗਾਕੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਪਿੰਡ ਇਬਰਾਹੀਮਪੁਰ ਵਾਸੀਆਂ ਨੇ ਦੱਸਿਆ ਪਿੰਡ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਬੂਥ ਨਹੀਂ ਲਗਾਵੇਗੀ,ਤਾਂ ਕਿ ਗੁਰੂਆਂ ਵੱਲੋਂ ਦੱਸੇ ਮਾਰਗ ਤੇ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਰਕਰਾਰ ਰਹੇ, ਸਗੋਂ ਨਗਰ ਨਿਵਾਸੀਆਂ ਲਈ ਇੱਕ ਸਾਂਝੀ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਦਰੜ, ਸਰਦਾਰ ਜਰਨੈਲ ਸਿੰਘ ਸਾਬਕਾ ਪ੍ਰਧਾਨ ਕੋ ਆਪਰੇਟਿਵ ਸੁਸਾਇਟੀ ਇਬਰਾਹੀਮਪੁਰ, ਮਾਸਟਰ ਕਰਤਾਰ ਸਿੰਘ, ਅਮਰਜੀਤ ਸਿੰਘ , ਅਵਤਾਰ ਸਿੰਘ ਗਿਆਨੀ ਗੁਰਮੇਲ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਿਲ ਸਨ।