ਇੱਕੋ ਸਰਕਾਰੀ ਸਕੂਲ ਦੀਆਂ ਚਾਰ ਲੜਕੀਆਂ ਦਾ ਨਾਮ ਮੈਰਿਟ 'ਚ ਆਇਆ, ਪ੍ਰਾਈਵੇਟ ਸਕੂਲ ਵੀ ਛੱਡੇ ਪਿੱਛੇ - Four girls came in merit - FOUR GIRLS CAME IN MERIT
🎬 Watch Now: Feature Video
Published : Apr 19, 2024, 4:50 PM IST
ਫਿਰੋਜ਼ਪੁਰ : ਪੂਰੇ ਪੰਜਾਬ ਵਿੱਚੋਂ ਇੱਕ ਹੀ ਸਰਕਾਰੀ ਸਕੂਲ ਜੀਰਾ ਦਾ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਕੰਨਿਆ ਸਕੂਲ ਜਿਸ ਦੀਆਂ ਚਾਰ ਲੜਕੀਆਂ ਦਾ ਨਾਮ ਮੈਰਿਟ ਵਿੱਚ ਆਇਆ ਹੈ। ਪੂਰੇ ਜਿਲ੍ਹੇ ਵਿੱਚ ਵੀ ਇਸ ਸਕੂਲ ਦੀਆਂ ਲੜਕੀਆਂ ਹੀ ਮੈਰਿਟ ਵਿੱਚ ਆਈਆਂ ਹਨ। ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡਿਆ ਹੈ। ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾਂ ਹੀ ਇਹ ਨਤੀਜੇ ਸਾਹਮਣੇ ਆਏ ਹਨ। ਲਗਾਤਾਰ ਤਿੰਨ ਵਾਰ ਮੈਰਿਟ ਵਿੱਚ ਆ ਕੇ ਲੜਕੀਆਂ ਵੱਲੋ ਹੈਟਰਿਕ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਰਕੇਸ਼ ਸ਼ਰਮਾ ਨੇ ਕਿਹਾ ਹਵਾਈ ਜਹਾਜ ਤੇ ਝੂਟਾ ਦੇਣ ਵਾਲਾ ਵਾਅਦਾ ਪੂਰਾ ਕਰਾਂਗਾ। ਬੱਚਿਆਂ ਦੇ ਮਾਂ ਬਾਪ ਵੱਲੋਂ ਵੀ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੀ ਕੀਤੀ ਪ੍ਰਸ਼ੰਸਾ ਗੱਲ ਕਰਦੇ ਸਮੇਂ ਹੋਏ ਅਧਿਆਪਕ ਤੇ ਬੱਚਿਆਂ ਦੇ ਮਾਂ ਬਾਪ ਵੀ ਭਾਵੁਕ ਹੋ ਗਏ।