ਬਿਜਲੀ ਕਰਮੀਆਂ ਨੁੰ ਮਿਲਿਆ ਕਿਸਾਨ ਜੱਥੇਬੰਦੀਆਂ ਦਾ ਸਾਥ, ਤਰਨ ਤਾਰਨ 'ਚ ਇੱਕਠਿਆਂ ਨੇ ਸੁਬਾ ਸਰਕਾਰ ਖਿਲਾਫ ਕੀਤਾ ਰੋਸ ਮੁਜ਼ਾਹਰਾ - electricity workers protest

By ETV Bharat Punjabi Team

Published : Sep 12, 2024, 6:17 PM IST

thumbnail
ਬਿਜਲੀ ਕਰਮੀਆਂ ਨੁੰ ਮਿਲਿਆ ਕਿਸਾਨ ਜੱਥੇਬੰਦੀਆਂ ਦਾ ਸਾਥ (ਤਰਨ ਤਾਰਨ ਪਤੱਰਕਾਰ)

ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਬ ਡਿਵੀਜ਼ਨ ਭਿਖੀਵਿੰਡ ਦੇ ਬਿਜਲੀ ਘਰ ਵਿਖੇ ਸਮੂਹ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਿਮਾਇਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਵੱਡੇ ਪੱਧਰ 'ਤੇ ਕਿਸਾਨ ਆਗੂ ਵੀ ਪੁੱਜੇ । ਇਸ ਉਪਰੰਤ ਗੱਲਬਾਤ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਡਿਵੀਜ਼ਨ ਪ੍ਰਧਾਨ ਗੁਰਮੇਜ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਮੁਲਾਜ਼ਮ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਸਨ, ਪਰ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਬਿਲਕੁਲ ਫੇਲ ਹੁੰਦੀ ਦਿਖਾਈ ਦਿੱਤੀ ਹੈ ਕਿਉਂਕਿ ਇਹ ਸਰਕਾਰ ਵਿੱਚ ਨਾ ਕਿਸੇ ਮੁਲਾਜ਼ਮ ਦੀ ਸੁਣਵਾਈ ਹੈ ਅਤੇ ਨਾਮ ਹੀ ਆਮ ਲੋਕਾਂ ਦੀ। ਉਹਨਾਂ ਕਿਹਾ ਕਿ ਅੱਜ ਮਜਬੂਰ ਹੋ ਕੇ ਪੂਰੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੂੰ ਧਰਨੇ ਦੇਣ ਲਈ ਮਜਬੂਰ ਹੋਣਾ ਪਿਆ ਹੈ ਉਹਨਾਂ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਤਿੰਨ ਦਿਨ ਦੀ ਕਾਲ ਦਿੱਤੀ ਗਈ ਸੀ ਕਿ ਆਪਣੇ ਡਿਵੀਜ਼ਨਲ ਵਿੱਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਨ ਕੀ ਉਹਨਾਂ ਦੀਆਂ ਜੋ ਹਕੀ ਮੰਗਾਂ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.