ਸਮਰਾਲਾ 'ਚ 11 ਫਰਵਰੀ ਨੂੰ ਕਾਂਗਰਸ ਦੀ ਸੂਬਾ ਪੱਧਰੀ ਕਨਵੈਨਸ਼ਨ, ਕਾਂਗਰਸੀ ਆਗੂ ਵਿਜੇਇੰਜਰ ਸਿੰਗਲਾ ਨੇ ਪਾਇਆ ਚਾਨਣਾ - State level convention of Congress
🎬 Watch Now: Feature Video
Published : Feb 5, 2024, 5:52 PM IST
11 ਫਰਵਰੀ ਨੂੰ ਸਮਰਾਲਾ ਵਿਖੇ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰ ਅਤੇ ਲੋਕ ਮਿਲਣੀ ਸਬੰਧੀ ਕਨਵੈਨਸ਼ਨ ਹੋ ਰਹੀ ਹੈ। ਪੰਜਾਬ ਦੇ ਬੂਥ ਬੁਲਾਕ ਅਤੇ ਜ਼ਿਲ੍ਹਾ ਲੈਵਲ ਤੋਂ ਲੈ ਕੇ 2000 ਦੇ ਕਰੀਬ ਮੰਡਲ ਪ੍ਰਧਾਨ ਵੀ ਇਸ ਕਨਵੈਨਸ਼ਨ ਦੇ ਵਿੱਚ ਸ਼ਾਮਿਲ ਹੋਣਗੇ। ਇਸ ਸਾਰੇ ਮਾਮਲੇ ਬਾਰੇ ਚਾਨਣਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਮੌਜੂਦਾ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਨੇ ਪਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਨਵਜੋਤ ਸਿੱਧੂ ਦੇ ਅਨੁਸ਼ਾਸਨ ਵਿੱਚ ਨਾ ਚੱਲਣ ਨੂੰ ਲੈਕੇ ਜੋ ਗੱਲਾਂ ਚੱਲ ਰਹੀਆਂ ਹਨ ਉਸ ਉੱਤੇ ਵੀ ਇਸ ਕਨਵੈਂਸ਼ਨ ਦੌਰਾਨ ਚਰਚਾ ਹੋਵੇਗੀ। ਇੰਡੀਆ ਗਠਜੋੜ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦਾ ਫੈਸਲਾ ਹਰ ਵਰਕਰ ਨੂੰ ਮਨਜ਼ੂਰ ਹੋਵੇਗਾ।