ਖਬਰ ਦਾ ਅਸਰ- ਫਿਰੋਜ਼ਪੁਰ ਵਿੱਚ ਬਜ਼ੁਰਗ ਔਰਤ ਨੂੰ ਸੜਕ 'ਤੇ ਸੁੱਟਣ ਵਾਲਿਆਂ ਦੀ ਭਾਲ ਸ਼ੁਰੂ - ferozepur police action snatchers - FEROZEPUR POLICE ACTION SNATCHERS
🎬 Watch Now: Feature Video
Published : Mar 30, 2024, 10:27 PM IST
ਫਿਰੋਜ਼ਪੁਰ : ਬੀਤੇ ਦਿਨ ਫਿਰੋਜ਼ਪੁਰ ਕੈਂਟ ਦੇ ਸੰਤ ਲਾਲ ਰੋਡ ਦੀ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ ਵਿੱਚ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਇੱਕ ਬਜ਼ੁਰਗ ਔਰਤ ਨੂੰ ਲੁੱਟਣ ਲਈ ਉਸਨੂੰ ਸੜਕ 'ਤੇ ਸੁੱਟ ਦਿੱਤਾ ਸੀ। ਜਿਸ ਦੌਰਾਨ ਬੇਬੇ ਵਿਚਾਰੀ ਗੰਭੀਰ ਜ਼ਖਮੀ ਹੋ ਗਈ ਸੀ। ਜਿਸਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਪੁਲਿਸ ਸੁਰੱਖਿਆ 'ਤੇ ਵੱਡੇ ਸਵਾਲ ਚੁੱਕੇ ਸਨ ਅਤੇ ਇਸ ਪੂਰੀ ਘਟਨਾ ਦੀ ਖਬਰ ਅਸੀਂ ਬੜੀ ਪਰਮੁੱਖਤਾ ਦੇ ਨਾਲ ਦਿਖਾਈ ਸੀ। ਖਬਰ ਨਸ਼ਰ ਹੋਣ ਤੋਂ ਬਾਅਦ ਹੁਣ ਫਿਰੋਜ਼ਪੁਰ ਪੁਲਿਸ ਜਾਪਦਾ ਗੂੜ੍ਹੀ ਨੀਂਦ ਚੋਂ ਜਾਗ ਚੁੱਕੀ ਹੈ ਅਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਪੂਰੀ ਘਟਨਾ ਨੂੰ ਲੈਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਜੋ ਕੱਲ ਇੱਕ ਬਜ਼ੁਰਗ ਔਰਤ ਦੀ ਵੀਡੀਓ ਵਾਇਰਲ ਹੋਈ ਸੀ। ਉਸਨੂੰ ਲੈਕੇ ਉਨ੍ਹਾਂ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।