ਨਸ਼ੇ ਦੇ ਮੁੱਦੇ ਉੱਤੇ ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਨੇ ਘੇਰੀ ਪੰਜਾਬ ਸਰਕਾਰ, ਕਿਹਾ- ਖੁੱਦ ਸਰਕਾਰ ਦੇ ਮੰਤਰੀ ਹਨ ਨਸ਼ੇ ਦੇ ਕਾਰੋਬਾਰ 'ਚ ਲਿਪਤ - Raj Kumar Verka ON CM MAAN - RAJ KUMAR VERKA ON CM MAAN
🎬 Watch Now: Feature Video
Published : Aug 28, 2024, 10:07 PM IST
ਅੰਮ੍ਰਿਤਸਰ ਵਿੱਚ ਕਾਂਗਰਸ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ । ਉਨ੍ਹਾਂ ਕਿਹਾ ਕਿ ਹੁਣ ਸੀਐੱਮ ਮਾਨ ਕਹਿ ਰਹੇ ਹਨ ਕਿ ਨਸ਼ੇ ਵੇਚਣ ਵਿੱਚ ਵਿਰੋਧੀ ਪਾਰਟੀਆਂ ਦੀ ਪੁਸ਼ਤ ਪਨਾਹੀ ਖਤਮ ਹੋ ਚੁੱਕੀ ਹੈ ਪਰ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਹਰ ਹਰ ਪਿੰਡ, ਹਰ ਗਲੀ ਮਹੱਲੇ ਦੇ ਵਿੱਚ ਇਹ ਨਸ਼ੇ ਵਿਕ ਰਹੇ ਹਨ, ਨੌਜਵਾਨ ਮਾਰੇ ਜਾ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ੇ ਕਾਰਣ ਵੈਣ ਪੈ ਰਹੇ ਹਨ। ਲੋਕ ਆਪਣੇ ਬੱਚਿਆਂ ਦੀਆਂ ਲਾਸ਼ਾਂ ਢੋਹ ਰਹੇ ਹਨ। ਇਸ ਸਾਰੇ ਵਰਤਾਰੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਵੇਰਕਾ ਮੁਤਾਬਿਕ ਹੁਣ ਨਸ਼ੇ ਦੀ ਨਿਗਰਾਨੀ ਅਤੇ ਪੁਸ਼ਤ ਪਨਾਹੀ ਵਿਰੋਧੀ ਨਹੀਂ ਪੰਜਾਬ ਸਰਕਾਰ ਖੁੱਦ ਕਰ ਰਹੀ ਹੈ। ਜੇਕਰ ਸਰਕਾਰ ਇਸ ਲਈ ਜ਼ਿੰਮੇਵਾਰ ਹੈ ਤਾਂ ਸੀਐੱਮ ਮਾਨ ਅਸਤੀਫਾ ਦੇਣ।