ਮੋਗਾ ਜਲੰਧਰ ਹਾਈਵੇ 'ਤੇ ਬਣੇ ਪ੍ਰੀ ਵੈਡਿੰਗ ਡੈਸਟੀਨੇਸ਼ਨ 'ਤੇ ਖੂਨੀ ਲੜਾਈ, ਇੱਕ ਵਿਅਕਤੀ ਦੀ ਮੌਤ - Moga Jalandhar highway
🎬 Watch Now: Feature Video
Published : Feb 26, 2024, 8:56 AM IST
ਮੋਗਾ: ਸਰਕਾਰ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀ ਹੈ ਪਰ ਇਥੇ ਦਿਨ ਦਿਹਾੜੇ ਵਾਰਦਾਤਾਂ ਹੋ ਰਹੀਆਂ ਹਨ। ਉਧਰ ਮੋਗਾ ਜਲੰਧਰ ਹਾਈਵੇ 'ਤੇ ਬਣੇ ਪ੍ਰੀ ਵੈਡਿੰਗ ਡੈਸਟੀਨੇਸ਼ਨ 'ਤੇ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਜਿਸ 'ਚ ਉਥੇ ਪਏ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਤੇ ਨਾਲ ਹੀ ਇੱਕ ਵਿਅਕਤੀ ਨੂੰ ਗੰਭੀਰ ਫੱਟੜ ਵੀ ਕੀਤਾ ਗਿਆ, ਜਿਸ ਦੀ ਕਿ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮ੍ਰਿਤਕ ਰਵਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਹਰ ਐਂਗਲ ਤੋਂ ਇਹ ਮਾਮਲੇ ਨੂੰ ਦੇਖ ਰਹੀ ਹੈ, ਜਿਸ 'ਚ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।