ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ 2024 ਨੂੰ, ਵਕੀਲਾਂ ਦੀ ਹੜਤਾਲ ਕਾਰਣ ਅੱਜ ਦੀ ਪੇਸ਼ੀ 'ਚ ਪਿਆ ਵਿਘਨ - Sidhu Moosewala murder case

🎬 Watch Now: Feature Video

thumbnail

By ETV Bharat Punjabi Team

Published : Jul 26, 2024, 4:25 PM IST

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ 2024 ਨੂੰ ਅਦਾਲਤ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਗੱਡੀ ਦੇ ਵਿੱਚ ਮੌਜੂਦ ਗਵਾਹਾਂ ਵੱਲੋਂ ਅੱਜ ਅਦਾਲਤ ਵਿਖੇ ਅਰਜੀ ਲਗਾਈ ਗਈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਤੇ ਅਗਲੀ ਪੇਸ਼ੀ 16 ਅਗਸਤ 2024 ਨੂੰ ਨਿਰਧਾਰਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਅਗਲੀ ਪੇਸ਼ੀ ਉੱਤੇ ਗਵਾਹ ਵੀ ਪੇਸ਼ ਹੋਣਗੇ ਕਿਉਂਕਿ ਅੱਜ ਵਕੀਲਾਂ ਦੀ ਹੜਤਾਲ ਦੇ ਕਾਰਨ ਅਦਾਲਤ ਦੇ ਵਿੱਚ ਕੇਸ ਦੀ ਪੈਰਵਾਈ ਨਹੀਂ ਹੋ ਸਕੀ। 

 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.