ਪੰਜਾਹ ਕਰੋੜ ਦੀ ਲਾਗਤ ਨਾਲ ਬਣਿਆ ਪੁਲ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਲੋਕਾਂ ਦੇ ਹਵਾਲੇ - MLA Naresh Kataria - MLA NARESH KATARIA
🎬 Watch Now: Feature Video
Published : Jul 5, 2024, 6:42 AM IST
ਫਿਰੋਜ਼ਪੁਰ: ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ 50 ਕਰੋੜ ਦੀ ਲਾਗਤ ਨਾਲ ਬਣਾਇਆ ਡੇਢ ਕਿਲੋਮੀਟਰ ਲੰਬਾ ਪੁਲ ਅੱਜ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲ 'ਤੇ ਆਵਾਜਾਈ ਸ਼ੁਰੂ ਕਰਨ ਮੌਕੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਵੱਲੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ, ਫਿਰ ਨਾਰੀਅਲ ਤੋੜ ਕੇ ਇਸ ਪੁਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਰੇਸ਼ ਕਟਾਰੀਆ ਨੇ ਦੱਸਿਆ ਕਿ ਦੋ ਨਹਿਰਾਂ ਤੇ ਇੱਕ ਰੇਲ ਫਾਟਕ ਦੇ ਉਪਰ ਡੇਢ ਕਿਲੋਮੀਟਰ ਲੰਬਾਈ ਦਾ ਇਹ ਪੁੱਲ ਕੰਪਨੀ ਸ਼ੀਗਲ ਇੰਡੀਆ ਲਿਮਿਟਡ ਕੰਪਨੀ ਵੱਲੋਂ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਖੂ ਤੋਂ ਮੱਲਾਂ ਵਾਲਾ ਤੱਕ ਜਾਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਪੁਲ ਨਾ ਹੋਣ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਪੁਲ ਦੇ ਬਣਨ ਨਾਲ ਆਸ -ਪਾਸ ਤੇ ਕਈ ਪਿੰਡਾਂ ਨੂੰ ਜਾਣ ਵਾਲਾ ਰਸਤਾ ਸੁਖਾਲਾ ਹੋ ਜਾਵੇਗਾ ਤੇ ਲੋਕਾਂ ਦਾ ਸਮਾਂ ਵੀ ਬਚ ਜਾਵੇਗਾ। ਇਹ ਪੁਲ ਮਖੂ ਤੋਂ ਆਰਿਫ ਕੇ ਅਤੇ ਆਰਿਫ ਕੇ ਤੋਂ ਫਿਰੋਜ਼ਪੁਰ ਨਾਲ ਜੋੜੇਗਾ। ਇਸ ਮੌਕੇ ਆਸ-ਪਾਸ ਦੇ ਪਿੰਡਾਂ ਤੇ ਮਖੂ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣ ਜਾਣ ਨਾਲ ਜਿੱਥੇ ਸਾਡਾ ਸਮਾਂ ਬਚੇਗਾ, ਉਥੇ ਕਈ ਮੁਸ਼ਕਿਲਾਂ ਜੋ ਰੇਲਵੇ ਫਾਟਕ ਬੰਦ ਹੋਣ ਨਾਲ ਆਉਂਦੀਆਂ ਸਨ ਉਨ੍ਹਾਂ ਤੋਂ ਨਿਜ਼ਾਤ ਮਿਲ ਗਈ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਨਰੇਸ਼ ਕਟਾਰੀਆ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ।