ਲੋਕ ਸਭਾ ਚੋਣਾਂ ਵਿੱਚ ਭਾਰਤ ਸਰਕਾਰ ਵੱਲੋਂ ਲਾਂਚ ਕੀਤੀਆਂ ਐਪਸ ਤੋਂ ਮਿਲਣਗੀਆਂ ਅਨੇਕਾਂ ਸੇਵਾਵਾਂ - Lok Sabha elections - LOK SABHA ELECTIONS
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/04-04-2024/640-480-21147983-390-21147983-1712244083049.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Apr 4, 2024, 10:07 PM IST
ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈਕੇ ਐੱਸਡੀਐੱਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਵਲੋਂ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਉਕਤ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਸਿਆਸੀ ਪਾਰਟੀਆ ਨੂੰ ਮੀਟਿੰਗ ਲਈ ਬੁਲਾਇਆ ਸੀ। ਜਿਸ ਵਿੱਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਪੁੱਜੇ ਸਨ। ਜਿਸ ਵਿੱਚ ਉਨ੍ਹਾਂ ਨੂੰ ਜਾਗਰੂਕ ਕਰਦਿਆਂ ਸੀ ਵਿਜਲ ਐਪ ਬਾਰੇ ਜਾਣੂ ਕਰਵਾਇਆ ਗਿਆ ਹੈ ਕਿ ਜੇਕਰ ਤੁਹਾਡੀ ਕੋਈ ਸ਼ਿਕਾਇਤ ਹੈ ਤਾਂ ਇਸ 'ਤੇ ਉਸ ਨੂੰ ਦਰਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਨਹੀਂ ਪੁੱਜੇ ਹਨ, ਉਹਨਾਂ ਨੂੰ ਅਸੀਂ ਦੁਬਾਰਾ ਤੋਂ ਮੀਟਿੰਗ ਦੇ ਲਈ ਬੁਲਾ ਕੇ ਇਸ ਦੇ ਬਾਰੇ ਜਾਣੂ ਕਰਵਾਵਾਂਗੇ। ਐੱਸਡੀਐੱਮ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਦੇ ਕੋਲ ਐਪ 'ਤੇ ਤਿੰਨ ਸ਼ਿਕਾਇਤਾਂ ਆਈਆਂ ਸਨ। ਜਿਨਾਂ ਦੇ ਵਿੱਚੋਂ ਇੱਕ ਖਾਰਜ ਕਰ ਦਿੱਤੀ ਗਈ ਹੈ ਅਤੇ ਦੋ ਹੱਲ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਉਹ 24 ਘੰਟੇ ਕਿਸੇ ਵੀ ਸਮੇਂ ਐਪ ਦੇ ਨਾਲ-ਨਾਲ ਦਫਤਰ ਦੇ ਲੈਂਡ ਲਾਈਨ ਨੰਬਰ 01853-500062 ਦੇ ਉੱਤੇ ਕਿਸੇ ਵੇਲੇ ਵੀ ਜਾਣੂ ਕਰਵਾ ਸਕਦੇ ਹਨ, ਜਿਸ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ।