ਤਰਨ ਤਾਰਨ 'ਚ ਗੰਨ ਪੁਆਇੰਟ 'ਤੇ ਚਿੱਟੇ ਦਿਨ ਲੁੱਟ ਦੀ ਵਾਰਦਾਤ, ਮਨੀ ਐਕਸਚੇਂਜਰ ਤੋਂ 7 ਲੱਖ ਲੁੱਟ ਕੇ ਅਣਪਛਾਤੇ ਹੋਏ ਫਰਾਰ - Loot of Rs 7 lakh
🎬 Watch Now: Feature Video
Published : Jan 23, 2024, 1:10 PM IST
ਤਰਨ ਤਾਰਨ ਵਿੱਚ ਦਿਨ-ਦਿਹਾੜੇ ਡੀਐੱਸਪੀ ਦੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਮਨੀ ਟ੍ਰਾਂਸਫਰ ਦੇ ਇੱਕ ਦਫ਼ਤਰ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਨਿਸ਼ਾਨਾ ਬਣਾਉਂਦੇ ਹੋਏ 7 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਦੀ ਕਾਰਜ ਪ੍ਰਣਾਲੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਦੁਕਾਨ ਮਾਲਕ ਅੰਮ੍ਰਿਤ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਏ.ਐੱਮ ਰੋਇਲ ਕੰਪਨੀ ਨਾਮ ਦਾ ਇੱਕ ਦਫ਼ਤਰ ਚਲਾਉਂਦਾ ਹੈ, ਜਿਸ ਵਿੱਚ ਉਹ ਮਨੀ ਟ੍ਰਾਂਸਫਰ ਦਾ ਕਾਰੋਬਾਰ ਕਰਦਾ ਹੈ। ਮੰਗਲਵਾਰ ਸਵੇਰੇ ਕਰੀਬ 9:30 ਵਜੇ ਜਦੋਂ ਉਹ ਦਫ਼ਤਰ ਵਿੱਚ ਮੌਜੂਦ ਸੀ ਤਾਂ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਗੰਨ ਪੁਆਇੰਟ ਉੱਪਰ ਉਸਦੇ ਗੱਲੇ 'ਚ ਮੌਜੂਦ ਕਰੀਬ 7 ਲੱਖ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੁਕਾਨ ਅੰਦਰ ਲੱਗੇ ਕੈਮਰੇ ਵੀ ਲੁਟੇਰੇ ਤੋੜ ਗਏ ਸਨ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।