thumbnail

ਪਟਿਆਲਾ ਸੀਟ ਦੇ ਵੋਟਰ ਦਲ ਬਦਲੂ ਲੀਡਰਾਂ ਨੂੰ ਕੀ ਦੇਣਗੇ ਜਵਾਬ? ਜਾਣੋ ਪਟਿਆਲਾ ਸੀਟ ਦਾ ਸਿਆਸੀ ਹਾਲ... - lok sabha selection date

By ETV Bharat Punjabi Team

Published : May 30, 2024, 3:18 PM IST

ਸ਼ਾਹੀ ਸ਼ਹਿਰ ਪਟਿਆਲਾ ਦਾ ਜ਼ਿਕਰ ਕਰਦੇ ਹੀ ਰਾਜੇ ਮਹਾਰਾਜਿਆਂ ਦਾ ਜ਼ਿਕਰ ਆਉਂਦਾ ਹੈ। ਤਸਵੀਰਾਂ ਅੱਖਾਂ ਅੱਗੇ ਸ਼ਾਹੀ ਰਾਜ ਅਤੇ ਸ਼ਾਹੀ ਘਰਾਣੇ ਦੀਆਂ ਘੁੰਮਦੀਆਂ ਹਨ। ਜਿੱਥੇ ਸ਼ਾਹੀ ਸ਼ਹਿਰ ਦਾ ਇਤਿਹਾਸ ਅਤੇ ਧਰਮ ਨਾਲ ਡੂੰਘਾ ਰਿਸ਼ਤਾ ਹੈ, ਉੱਥੇ ਹੀ ਸਿਆਸਤ 'ਚ ਵੀ ਪਟਿਆਲਾ ਸ਼ਹਿਰ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰ ਇੱਕ ਦੀ ਨਜ਼ਰ ਰਾਜੇ-ਮਹਾਰਜਿਆਂ ਦੇ ਸ਼ਹਿਰ 'ਤੇ ਹੈ। ਆਉ ਅੱਜ ਤੁਹਾਨੂੰ ਪਟਿਆਲਾ ਦੀ ਸਿਆਸਤ ਬਾਰੇ ਦੱਸਦੇ ਹਾਂ। 2024 ਦੀਆਂ ਲੋਕ ਸਭਾ ਚੋਣਾਂ ਨੂੰ ਮਹਿਜ ਕੁੱਝ ਹੀ ਦਿਨ ਬਾਕੀ ਨੇ..ਇਸੇ ਦੇ ਚੱਲਦੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਸਿਆਸੀ ਪੱਤੇ ਖੋਲ੍ਹ ਦਿੱਤੇ ਗਏ ਨੇ.. ਕਾਂਗਰਸ ਨੇ 'ਆਪ' ਨੂੰ ਅਲਵਿਦਾ ਆਖ ਕੇ ਕਾਂਗਰਸ 'ਚ ਸ਼ਾਮਿਲ ਹੋਏ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਉਧਰ ਭਾਜਪਾ ਨੇ ਕਾਂਗਰਸ ਨੂੰ ਬਾਏ-ਬਾਏ ਆਖ ਕੇ ਆਪਣੇ ਹੱਥ 'ਚ ਕਮਲ ਫੜਨ ਵਾਲੇ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਹੈ।ਇਸ ਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਨੇ ਪਟਿਆਲਾ ਤੋਂ ਐੱਨ.ਕੇ. ਸ਼ਰਮਾ, ਜਦਕਿ 'ਆਪ' ਨੇ ਡਾ. ਬਲਬੀਰ ਸਿੰਘ 'ਤੇ ਦਾਅ ਖੇਡਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਜਗਜੀਤ ਛੜਬੜ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ।ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਚੋਣ ਮੈਦਾਨ 'ਚ ਨਿਤਰੇ ਨੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.