thumbnail

By ETV Bharat Punjabi Team

Published : Jun 3, 2024, 9:32 PM IST

ETV Bharat / Videos

ਜਾਣੋਂ ਅੰਮ੍ਰਿਤਸਰ ਦੇ ਲੋਕਾਂ ਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈਕੇ ਕੀ ਹੈ ਰੁਝਾਨ ? - lok sabha election 2024

ਅੰਮ੍ਰਿਤਸਰ : ਇੱਕ ਜੂਨ ਨੂੰ ਹੋਏ ਲੋਕਸਭਾ ਚੋਣਾਂ ਦੇ ਕੱਲ ਚਾਰ ਜੂਨ ਨੂੰ ਨਤੀਜੇ ਆਉਣਗੇ ਜਿਸ ਨੂੰ ਲੈਕੇ ਲੋਕਾਂ ਵਿੱਚ ਵੀ ਉਤਸ਼ਾਹ ਬਣਿਆ ਹੋਇਆ ਹੈ। ਇਸ ਨੂੰ ਲੈਕੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਤੇ ਨਸ਼ੇ ਦਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਨਸ਼ੇ 'ਤੇ ਠੱਲ ਪਾਈ ਜਾ ਸਕੇ। ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਆਉਂਦੀ ਹੈ ਉਹ ਨਸ਼ੇ ਦੇ ਮੁੱਦੇ ਨੂੰ ਚੁੱਕਦੀ ਹੈ ਪਰ ਨਸ਼ੇ ਨੂੰ ਖਤਮ ਨਹੀਂ ਕਰਦੀ ਸਭ ਤੋਂ ਪਹਿਲੋਂ ਇਹ ਨਸ਼ੇ ਦੀ ਜੜ੍ਹ ਨੂੰ ਖਤਮ ਕਰਨਾ ਪਵੇਗਾ ਤਾਂ ਹੀ ਨੌਜਵਾਨਾਂ ਨੂੰ ਬਚਾਅ ਸਕਾਂਗੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜੋ ਲੋਕ ਮਰੂਨੀਤੀਆਂ ਦੇ ਹੱਕ ਵਿੱਚ ਹੋਵੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਨਾ ਕਰੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਅਸੀਂ ਹੁਣ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ। ਉਹਨੂੰ ਵੇਖਣਾ ਇਹ ਹੋਵੇਗਾ ਕਿ ਕੇਂਦਰ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਸਾਡੇ ਲਈ ਕੀ ਫਰਜ ਅਦਾ ਕਰਦੀ ਉਹਨਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦੇ ਜਿਸਦੀ ਵੀ ਸਰਕਾਰ ਬਣੇ ਇੱਕ ਚੰਗੀ ਸਰਕਾਰ ਬਣੇ ਤੇ ਪੂਰੀ ਮਜਬੂਤੀ ਵਾਲੀ ਸਰਕਾਰ ਬਣੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.