ਸਾਇੰਸ ਸਿਟੀ ਨੇੜੇ ਖੜੇ ਟਰੱਕ 'ਚ ਸਕਾਰਪੀਓ ਗੱਡੀ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ, ਤਿੰਨ ਗੰਭੀਰ ਜ਼ਖਮੀ - ਸਕਾਰਪੀਓ ਗੱਡੀ ਟਕਰਾਉਣ ਕਾਰਨ ਦੋ ਮੌਤ
🎬 Watch Now: Feature Video


Published : Mar 3, 2024, 7:26 PM IST
ਜਲੰਧਰ: ਕਪੂਰਥਲਾ ਰੋਡ 'ਤੇ ਸਾਇੰਸ ਸਿਟੀ ਨੇੜੇ ਐਤਵਾਰ ਸਵੇਰੇ 7:30 ਵਜੇ ਦੇ ਕਰੀਬ ਖੜੇ ਟਰੱਕ 'ਚ ਸਕਾਰਪੀਓ ਗੱਡੀ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ । ਜਿਨ੍ਹਾਂ ਨੂੰ 108 ਐਬੂਲੈਂਸ ਦੀ ਸਹਾਇਤਾ ਨਾਲ ਸਿਵਿਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਤਰਨਵੀਰ ਸਿੰਘ ਪੁੱਤਰ ਹਰਨੇਕ ਸਿੰਘ, ਸੁਭਾਸ਼ ਤੇ ਬਲਜਿੰਦਰ ਸਿੰਘ ਕਰਨਾਲ ਤੋਂ ਇੱਕ ਵਿਆਹ ਸਮਾਗਮ ਤੋਂ ਬਾਅਦ ਕਪੂਰਥਲਾ ਵੱਲ ਨੂੰ ਆ ਰਿਹਾ ਸਨ, ਜਦੋਂ ਜਲੰਧਰ ਰੋਡ ਤੇ ਸਾਇੰਸਟੀ ਨੇੜੇ ਪਹੁੰਚੇ ਤਾਂ ਸੜਕ ਤੇ ਖੜੇ ਇੱਕ ਟਰੱਕ ਨਾਲ ਉਹਨਾਂ ਦੀ ਸਕਾਰਪੀਓ ਗੱਡੀ ਟਕਰਾ ਗਈ। ਜਿਸ ਕਾਰਨ ਮਨਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ ਤੇ ਦਿਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਆਰਸੀਐਫ ਕਪੂਰਥਲਾ ਦਾ ਮੁਲਾਜ਼ਮ ਹੈ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਤਰਨਵੀਰ ਸਿੰਘ , ਸੁਭਾਸ਼ ਤੇ ਬਲਜਿੰਦਰ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਏ ।