ਦੁਕਾਨ 'ਤੇ ਚੋਰੀ ਕਰਨ ਆਏ ਸੀ 2 ਚੋਰ, ਲੋਕਾਂ ਨੇ ਦਬੋਚ ਲਏ ਤਾਂ ਇੱਕ ਚੋਰ ਨੂੰ ਪੈ ਗਈਆਂ ਦੰਦਲਾਂ - 2 thieves arrested - 2 THIEVES ARRESTED
🎬 Watch Now: Feature Video
Published : Sep 1, 2024, 2:46 PM IST
ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਵਿੱਚ ਤਕਰੀਬਨ ਦੇਰ ਸ਼ਾਮ ਦੋ ਚੋਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੁਕਾਨਾਂ 'ਤੇ ਚੜ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਚੋਰੀ ਕਰਨ ਤੋਂ ਪਹਿਲਾਂ ਕਾਬੂ ਕਰ ਲਿਆ ਗਿਆ। ਦੁਕਾਨਦਾਰਾਂ ਨੇ ਗੱਲਬਾਤ ਕਰਦੀਆਂ ਕਿ ਸਾਨੂੰ ਦੇਰ ਸ਼ਾਮ ਪਤਾ ਨੂੰ ਪਤਾ ਲੱਗਿਆ ਕਿ ਦੁਕਾਨਾਂ ਵਿੱਚ ਚੋਰ ਨੇ ਤਾਂ ਦੁਕਾਨਦਾਰਾਂ ਵੱਲੋਂ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਭਾਲ ਕਰਦਿਆਂ ਤਕਰੀਬਨ ਅੱਧਾ ਘੰਟਾ ਦੁਕਾਨਦਾਰਾਂ ਨੂੰ ਲੱਗਿਆ ਤਾਂ ਇੱਕ ਚੋਰ ਦੁਕਾਨਦਾਰ ਦੇ ਹੱਥ ਚੜ ਗਿਆ ਅਤੇ ਇੱਕ ਭੱਜ ਗਿਆ। ਜਦੋਂ ਚੋਰੀ ਕਰਨ ਆਏ ਇੱਕ ਚੋਰ ਨੂੰ ਲੋਕਾਂ ਨੇ ਫੜਿਆ ਤਾਂ ਉਸ ਨੂੰ ਦੰਦਲਾਂ ਪੈ ਗਈਆਂ। ਉੱਥੇ ਹੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਕੈਮਰੇ ਬੰਦ ਕਰਨ ਦੀ ਗੱਲ ਆਖੀ ਗਈ।