ਹਰਸਿਮਰਤ ਕੌਰ ਬਾਦਲ ਨੇ ਤਿੰਨੋਂ ਪਾਰਟੀਆਂ ਨੂੰ ਨਕਾਰਨ ਦੀ ਲੋਕਾਂ ਨੂੰ ਕੀਤੀ ਅਪੀਲ - Harsimrat Kaur Badal - HARSIMRAT KAUR BADAL
🎬 Watch Now: Feature Video
Published : Apr 26, 2024, 8:16 PM IST
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀਆਂ ਚੋਣ ਸਭਾਵਾਂ ਵੀ ਲਗਾਤਾਰ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਹਲਕਾ ਸਰਦੂਲਗੜ੍ਹ ਦੇ ਕਾਸਬਾ ਝੁਨੀਰ ਫੱਤਾ ਮਾਲੋਕਾ ਅਤੇ ਸਰਦੂਲਗੜ੍ਹ ਵਿਖੇ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਦੀਆਂ ਤਿੰਨੋਂ ਪਾਰਟੀਆਂ ਹੀ ਬਠਿੰਡਾ ਵਿਖੇ ਉਨ੍ਹਾਂ ਦੇ ਖਿਲਾਫ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਦਾ ਇੱਕ ਹੀ ਨਿਸ਼ਾਨਾ ਹੈ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ। ਅਕਾਲੀ ਦਲ ਦੀ ਵੋਟ ਕੱਟੀ ਜਾਵੇ ਜਿਸ ਦੇ ਲਈ ਅਕਾਲੀ ਦਲ ਵਿੱਚੋਂ ਕੱਢੇ ਹੋਏ ਵਿਅਕਤੀਆਂ ਨੂੰ ਇਹ ਪਾਰਟੀਆਂ ਉਮੀਦਵਾਰ ਬਣਾ ਕੇ ਸਾਡੇ ਖਿਲਾਫ ਚੋਣ ਲੜਾ ਰਹੀਆਂ ਹਨ।