ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਕੋਕੋਵਾਲ ਮਜਾਰੀ ਵਿੱਖੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਇਆ - police solved murder mystery - POLICE SOLVED MURDER MYSTERY
🎬 Watch Now: Feature Video
Published : May 14, 2024, 4:15 PM IST
ਗੜ੍ਹਸ਼ੰਕਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ ਬੀਤੀ 4 ਅਪ੍ਰੈਲ ਨੂੰ ਕੋਕੋਵਾਲ ਮਜਾਰੀ ਦੇ ਜੰਗਲ ਵਿਚ ਹੋਏ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਸ਼ੋਕ ਕੁਮਾਰ ਪੁੱਤਰ ਸਕੂਬ ਪ੍ਰਸ਼ਾਦ ਵਾਸੀ ਲਖਨੌਰ ਬਾਰੀ, ਮਉ ਉੱਤਰ ਪ੍ਰਦੇਸ਼ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਤਫਤੀਸ਼ ਦੌਰਾਨ ਸਾਇਬਰ ਸੈੱਲ ਦੀ ਮਦਦ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਦੋਸ਼ੀਆਂ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਦੋਸ਼ੀ ਸੁਲੇਸ਼ ਪਾਸਵਾਨ ਪੁੱਤਰ ਫੁਲਸ ਪਾਸਵਾਨ ਵਾਸੀ ਸੰਤਰ ਮੁਹੱਲਾ ਲੱਖੀ ਸਰਾਏ, ਬਿਹਾਰ ਅਤੇ ਬੁਧਿਆ ਦੇਵੀ ਪਤਨੀ ਪਿੰਟੂ ਮੁਰੇਵੀ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਕਿ ਬੁਧਿਆ ਦੇਵੀ ਦੀ ਅਸ਼ੋਕ ਕੁਮਾਰ ਦੇ ਨਾਲ ਕਿਸੇ ਗੱਲ ਨੂੰ ਲੈਕੇ ਰੰਜਿਸ਼ ਸੀ, ਜਿਸ ਦੇ ਕਾਰਨ ਇਨ੍ਹਾਂ ਦੋਨਾਂ ਨੇ ਇਸਦਾ ਕਤਲ ਕਰ ਦਿੱਤਾ।