ਪਠਾਨਕੋਟ 'ਚ ਹੋਈ ਬਰਸਾਤ ਨੇ ਕਿਸਾਨਾਂ ਦੇ ਚਿਹਰੇ ਉੱਤੇ ਲਿਆਂਦੀ ਰੌਣਕ, ਆਮ ਲੋਕਾਂ ਨੂੰ ਵੀ ਮੀਂਹ ਕਾਰਣ ਸੁੱਕੀ ਠੰਢ ਤੋਂ ਮਿਲੀ ਰਾਹਤ - ਸੁੱਕੀ ਠੰਢ ਤੋਂ ਮਿਲੀ ਰਾਹਤ
🎬 Watch Now: Feature Video
Published : Jan 31, 2024, 3:15 PM IST
ਉੱਤਰ ਭਾਰਤ ਦੇ ਵਿੱਚ ਚੱਲ ਰਹੀ ਸ਼ੀਤ ਲਹਿਰ ਅਤੇ ਪੈ ਰਹੀ ਸੰਘਣੀ ਧੁੰਦ ਦੀ ਵਜਾ ਦੇ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਸੀ। ਜਿਸ ਦੇ ਚਲਦੇ ਸੜਕਾਂ ਦੇ ਉੱਤੇ ਵਿਜ਼ੀਬਿਲਟੀ ਵੀ ਘੱਟ ਸੀ ਪਰ ਹੁਣ ਬੀਤੀ ਰਾਤ ਤੋਂ ਪਠਾਕੋਟ ਵਿੱਚ ਹੋ ਰਹੀ ਬਰਸਾਤ ਨੇ ਕੀਤੇ ਨਾ ਕੀਤੇ ਲੋਕਾਂ ਨੂੰ ਰਾਹਤ ਦਿੱਤੀ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਣ ਖੰਘ, ਜੁਖ਼ਾਮ ਅਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਸੀ ਜਿਸ ਦੇ ਚਲਦੇ ਡਾਕਟਰਾਂ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਸੀ ਕਿ ਜੇਕਰ ਲੋੜ ਹੋਵੇ ਤਾਂ ਹੀ ਘਰੋਂ ਨਿਕਲੋ ਕਿਉਂਕਿ ਸੁੱਕੀ ਠੰਡ ਕਾਰਨ ਇਹ ਪਰੇਸ਼ਾਨੀ ਆ ਰਹੀ ਸੀ ਪਰ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਦੇ ਨਾਲ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ ਅਤੇ ਇਸ ਦਾ ਫਾਇਦਾ ਕਿਸਾਨਾਂ ਨੂੰ ਵੀ ਮਿਲਦਾ ਹੋਇਆ ਦਿਸ ਰਿਹਾ ਹੈ ਕਿਉਂਕਿ ਬਰਸਾਤ ਨਾ ਹੋਣ ਦੇ ਕਾਰਣ ਕਿਸਾਨਾਂ ਦੀਆਂ ਫਸਲਾਂ ਮੁਰਝਾ ਰਹੀਆਂ ਸਨ ਅਤੇ ਹੁਣ ਉਹਨਾਂ ਦੀਆਂ ਫਸਲਾਂ ਇੱਕ ਵਾਰ ਫਿਰ ਹਰੀਆਂ-ਭਰੀਆਂ ਅਤੇ ਜਾਨਦਾਰ ਵਿਖਾਈ ਦੇ ਰਹੀਆਂ ਹਨ।