ਸੁੱਕੀ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ 24 ਘੰਟਿਆਂ ਵਿੱਚ ਕਰਾਂਗੇ ਮੰਡੀ 'ਚੋਂ ਵੇਹਲੇ: ਡੀਸੀ ਅੰਮ੍ਰਿਤਸਰ - DC AMRITSAR VISIT DANA MANDI RAYYA - DC AMRITSAR VISIT DANA MANDI RAYYA
🎬 Watch Now: Feature Video
Published : Apr 28, 2024, 8:15 PM IST
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਰਈਆ ਵਿੱਚ ਸਥਿਤ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਣਸ਼ਿਆਮ ਥੋਰੀ ਪੁੱਜੇ। ਜਿੱਥੇ ਉਨ੍ਹਾਂ ਵਲੋਂ ਐਸਡੀਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਅਤੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਕੋਲੋਂ ਮੰਡੀ ਵਿੱਚ ਚੱਲ ਰਹੇ ਕੰਮ ਕਾਜ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਇਸ ਦੇ ਨਾਲ ਹੀ ਡੀਸੀ ਅੰਮ੍ਰਿਤਸਰ ਵੱਲੋਂ ਰਈਆ ਮੰਡੀ ਵਿੱਚ ਚਲ ਰਹੇ ਖਰੀਦ ਪ੍ਰਬੰਧ, ਲਿਫਟਿੰਗ ਅਤੇ ਕਿਸਾਨਾਂ ਦੀਆਂ ਕਣਕ ਦੀਆਂ ਢੇਰੀਆਂ 'ਤੇ ਜਾ ਕੇ ਫਸਲ ਦੇਖਣ ਦੇ ਨਾਲ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਡੀਸੀ ਅੰਮ੍ਰਿਤਸਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਮੈਂ ਲਗਾਤਾਰ ਦਾਣਾ ਮੰਡੀਆਂ ਦੇ ਵਿੱਚ ਜਾ ਰਿਹਾ ਹਾਂ, ਜਿਸ ਵਿੱਚ ਦੋ ਵਾਰ ਮੇਰੀ ਵਿਜਿਟ ਭਗਤਾਂ ਵਾਲਾ, ਇਸ ਦੇ ਨਾਲ ਹੀ ਜੰਡਿਆਲਾ, ਮਜੀਠਾ ਦਾਣਾ ਮੰਡੀਆਂ ਵਿੱਚ ਜਾ ਕੇ ਵੀ ਪ੍ਰਬੰਧਾਂ ਦਾ ਜਾਇਜ਼ਾ ਲੈ ਚੁੱਕੇ ਹਾਂ । ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਬਾਬਾ ਬਕਾਲਾ ਸਾਹਿਬ ਤਰਫ ਦਾ ਟੂਰ ਰੱਖਿਆ ਗਿਆ ਹੈ ਜਿਸ ਦੇ ਤਹਿਤ ਉਹ ਦਾਣਾ ਮੰਡੀ ਰਈਆ ਵਿਖੇ ਪੁੱਜੇ ਹਨ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।