CIA ਸਟਾਫ ਮੋਗਾ ਨੂੰ ਨਸ਼ੇ ਦੀ ਵੱਡੀ ਖੇਪ ਹੋਈ ਬਰਾਮਦ, 1.5 ਕਿਲੋ ਹੈਰੋਇਨ,ਤਿੰਨ ਨਸ਼ਾ ਤਸਕਰ, ਇੱਕ ਸਵਿਫਟ ਗੱਡੀ - CIA staff Moga - CIA STAFF MOGA
🎬 Watch Now: Feature Video
Published : May 4, 2024, 6:01 PM IST
ਮੋਗਾ: ਐਸ.ਐਸ.ਪੀ. ਮੋਗਾ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਤਿੰਨੇ ਨਸ਼ਾ ਤਸਕਰ ਮੋਗਾ ਤੇ ਕਸਬਾ ਕੋਟ ਇਸੇ ਥਾਂ ਦੇ ਰਹਿਣ ਵਾਲੇ ਹਨ। ਪ੍ਰਾਇਮਰੀ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਾ ਹੈ ਕਿ ਇਹ ਹੈਰੋਇਨ ਉਹ ਅੰਮ੍ਰਿਤਸਰ ਤੋਂ ਲੈ ਕੇ ਆਏ ਸਨ। ਚੋਣ ਜਾਬਤੇ ਦੇ ਚਲਦਿਆਂ CIA ਸਟਾਫ ਮੋਗਾ ਨੂੰ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ। ਐਸ.ਐਸ.ਪੀ. ਮੋਗਾ ਨੇ ਦੱਸਿਆ ਕਿ ਫਿਲਹਾਲ ਹੁਣ ਤੱਕ ਇਨ੍ਹਾਂ ਤਿੰਨਾਂ ਤੇ ਕੋਈ ਵੀ ਮਾਮਲਾ ਦਰਜ ਨਹੀਂ ਹੈ ਅਤੇ ਉਮਰ ਵੀ ਇਨ੍ਹਾਂ ਦੀ ਕਰੀਬ 19 ਤੋਂ 23 ਸਾਲ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਵੱਧ ਤੋਂ ਵੱਧ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਇਹ ਹੈਰੋਇਨ ਇਨ੍ਹਾਂ ਨੇ ਕਿੱਥੇ ਸਪਲਾਈ ਕਰਨੀ ਸੀ।