ਨੰਗਲ 'ਚ ਕਾਰ ਨੂੰ ਟਰੱਕ ਨੇ ਪਿਛੋਂ ਮਾਰੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ - Road Accident in Nangal - ROAD ACCIDENT IN NANGAL
🎬 Watch Now: Feature Video
Published : Apr 19, 2024, 7:32 AM IST
ਨੰਗਲ: ਮੁੱਖ ਮਾਰਗ ਨੰਗਲ ਰੇਲਵੇ ਰੋਡ ਦੇ ਕੋਲ ਬਣਾਏ ਗਏ ਸਪੀਡ ਬਰੇਕਰਾਂ 'ਤੇ ਉਸ ਵੇਲੇ ਰੌਲਾ ਪੈ ਗਿਆ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੀ ਬ੍ਰੀਜਾ ਕਾਰ ਦੇ ਪਿੱਛੇ ਇੱਕ ਪਾਣੀ ਦਾ ਭਰਿਆ ਟਰੱਕ ਟਕਰਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਸ਼ਿਮਲਾ ਜਾ ਰਹੇ ਸੀ ਤਾਂ ਜਦੋਂ ਚਾਲਕ ਵਲੋਂ ਸਪੀਡ ਬ੍ਰੇਕਰਾਂ 'ਤੇ ਗੱਡੀ ਦੀ ਬ੍ਰੇਕ ਮਾਰੀ ਗਈ ਤਾਂ ਪਿਛੋਂ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਗੱਡੀ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਪਰ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪਾਰਟੀਆਂ ਵਿਚ ਆਪਸੀ ਸਹਿਮਤੀ ਬਣ ਗਈ ਹੈ। ਇਸ ਸਬੰਧੀ ਪ੍ਰਤੱਖਦਰਸ਼ੀਆਂ ਦਾ ਕਹਿਣਾ ਕਿ ਟਰੱਕ ਚਾਲਕ ਤੇਜ਼ ਰਫ਼ਤਾਰ ਨਾ ਆ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।