ਅੱਧੀ ਰਾਤ ਨੂੰ ਚੱਲੇ ਇੱਟ ਰੋੜੇ ਅਤੇ ਬੋਤਲਾਂ, ਘਰਾਂ ਦੇ ਅੰਦਰ ਵੜ ਕੇ ਬਚਾਈ ਲੋਕਾਂ ਨੇ ਆਪਣੀ ਜਾਨ - Bricks and bottles run at midnight - BRICKS AND BOTTLES RUN AT MIDNIGHT
🎬 Watch Now: Feature Video
Published : Apr 24, 2024, 8:00 PM IST
ਅੰਮ੍ਰਿਤਸਰ : ਇੱਕ ਪਾਸੇ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਅਤੇ ਚੋਣ ਕਮਿਸ਼ਨ ਦੀਆਂ ਗੱਡੀਆਂ ਰਾਤ ਨੂੰ ਚੈਕਿੰਗ ਤੇ ਗਸ਼ਤ ਕਰਦੀਆਂ ਹਨ। ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਨਾਕੇ ਬੰਦੀਆਂ ਕੀਤੀਆਂ ਗਈਆਂ ਹਨ ਤੇ ਸਮੇਂ-ਸਮੇਂ ਤੇ ਫਲੈਗ ਮਾਰਚ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ। ਪਰ ਇਸ ਦੌਰਾਨ ਅੰਮ੍ਰਿਤਸਰ ਦੇ ਹਾਥੀ ਗੇਟ ਵਿਖੇ ਦੇਰ ਰਾਤ ਕੁਝ ਅਣਪਛਾਤੇ ਤੇ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਾਅ ਕੀਤਾ ਗਿਆ ਅਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਅਣਪਛਾਤੇ ਸ਼ਰਾਰਤੀ ਲੋਕ ਮੌਕੇ ਤੋਂ ਫਰਾਰ ਹੋ ਗਏ।ਪਰ ਇਸ ਦੌਰਾਨ ਹਾਥੀ ਗੇਟ ਇਲਾਕੇ ਵਿੱਚ ਪੂਰੀ ਤਰੀਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕ ਸਹਿਮ ਦੇ ਮਾਹੌਲ ਵਿੱਚ ਆ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਕਿ ਝਗੜਾ ਕਿਸ ਵਜ੍ਹਾ ਕਰਕੇ ਹੋਇਆ।