ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸੱਚਖੰਡ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਸੁਣੋ ਕੀ ਕਿਹਾ - BJP Candidate From Amritsar - BJP CANDIDATE FROM AMRITSAR
🎬 Watch Now: Feature Video


Published : Apr 17, 2024, 1:37 PM IST
ਅੰਮ੍ਰਿਤਸਰ ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਮੱਥਾ ਟੇਕਣ ਦੇ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅੱਜ ਗੁਰੂ ਘਰ ਵਿੱਚ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਨੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਗੁਰੂ ਘਰ ਵਿੱਖੇ ਹਾਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ,ਮੈ ਰੋਜ਼ਾਨਾ ਗੁਰੂ ਘਰ ਵਿੱਖੇ ਮੱਥਾ ਟੇਕਣ ਦੇ ਲਈ ਆਉਂਦਾ ਹਾਂ ਇਸ ਥਾਂ ਉੱਤੇ ਆ ਕੇ ਸ਼ਕਤੀ ਮਿਲਦੀ ਹੈ। ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਹੈ ਸ਼ਹਿਰ ਦਾ ਸਾਰਾ ਭਾਈਚਾਰਾ ਇਕੱਠਾ ਰਹੇ, ਸਾਰੀਆ ਵਿੱਚ ਪ੍ਰੇਮ ਪਿਆਰ ਬਣਿਆ ਰਹੇ।