ਚੋਰਾਂ ਵੱਲੋਂ ਸੁੱਤੇ ਪਏ ਬਜ਼ੁਰਗ ਦਾ ਕਤਲ, ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ - Murder of a sleeping elder - MURDER OF A SLEEPING ELDER
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/21-06-2024/640-480-21765264-thumbnail-16x9-kdh.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 21, 2024, 10:51 PM IST
ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਗੋਂਦਪੁਰ ਵਿਖੇ ਚੋਰਾਂ ਵੱਲੋਂ ਇੱਕ ਘਰ ਵਿੱਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰਕੇ ਨਗਦੀ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਫ਼ਰਾਰ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਐਸ.ਪੀ. ਮੇਜਰ ਸਿੰਘ, ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਅਤੇ ਇੰਸਪੈਕਟਰ ਗੁਰਪ੍ਰੀਤ ਵੀ ਮੌਕੇ ਉੱਤੇ ਹਜ਼ਾਰ ਸਨ ਅਤੇ ਪਿੰਡ ਗੋਂਦਪੁਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਥਾਣਾ ਮਾਹਿਲਪੁਰ ਅਤੇ ਜ਼ਿਲ੍ਹੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਗਏ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਸ਼ਪਾਲ ਸਿੰਘ ਪੁੱਤਰ ਰਾਮ ਆਸਰਾ ਦੀ ਭੈਣ ਵਿਦੇਸ਼ ਤੋਂ ਆਈ ਹੋਈ ਸੀ ਅਤੇ ਉਸਦਾ ਸਾਰਾ ਹੀ ਸਮਾਨ ਰਸ਼ਪਾਲ ਸਿੰਘ ਦੇ ਘਰ ਪਿਆ ਹੋਇਆ ਸੀ। ਚੋਰ ਸਾਰਾ ਸਮਾਨ ਲੈਕੇ ਫਰਾਰ ਹੋ ਗਏ। ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਫੜਨ ਦੀ ਗੱਲ ਆਖੀ ਹੈ।