ਕਾਂਗਰਸ ਪਾਰਟੀ ਤੋਂ ਨਿਰਾਸ਼ ਵਰਕਰਾਂ ਨੂੰ ਮਨਾਉਣ ਲਈ ਮੋਗਾ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, 2027 'ਚ ਟਿੱਕਟ ਦੇਣ ਦਾ ਦਿੱਤਾ ਲੋਲੀਪੋਪ - Lok Sabha Elections 2024 - LOK SABHA ELECTIONS 2024
🎬 Watch Now: Feature Video
Published : May 6, 2024, 5:39 PM IST
ਮੋਗਾ : ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਸਾਬਕਾ ਜਿਲ੍ਹਾ ਪ੍ਰਧਾਨ ਜਗਦਰਸ਼ਨ ਕੌਰ ਅਤੇ ਪਰਮਿੰਦਰ ਡਿੰਪਲ ਨੇ ਰੋਸ ਜਤਾਇਆ ਸੀ । ਉਨ੍ਹਾਂ ਕਿਹਾ ਸੀ ਕਿ ਸਾਡੀ 30 ਸਾਲਾਂ ਦੀ ਕਾਂਗਰਸ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਅੱਜ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨਿਰਾਸ਼ ਹੋਏ। ਜਗਦਰਸ਼ਨ ਕੌਰ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਜਗਰੂਪ ਸਿੰਘ ਤਖਤਪੁਰਾ ਤੋਂ ਇਲਾਵਾ ਸੈਂਕੜੇ ਵਰਕਰਾਂ ਨੂੰ ਮਨਾਉਣ ਲਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੋਗਾ ਪਹੁੰਚੇ ਹਨ। ਰਾਜਾ ਵੜਿੰਗ ਨੇ ਬਜਗਦੀਸ਼ਨ ਕੌਰ ਦੇ ਘਰ ਪੁੱਜਣ ਤੋਂ ਬਾਅਦ ਉਹਨਾਂ ਨੂੰ 2027 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਐਮਐਲਏ ਦੀ ਚੋਣ ਲੜਾਉਣ ਦਾ ਵਿਸ਼ਵਾਸ਼ ਦਿਵਾਇਆ।