ਮੇਲਾ ਵੇਖਣ ਜਾਂਦੇ ਸਮੇਂ ਐਕਸੀਡੈਂਟ ਦੌਰਾਨ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇੱਕਲੌਤਾ - young man died in an accident - YOUNG MAN DIED IN AN ACCIDENT
🎬 Watch Now: Feature Video
Published : Aug 19, 2024, 4:43 PM IST
ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਬਾਬਾ ਬਕਾਲੇ ਵਿਖੇ ਮੇਲਾ ਵੇਖਣ ਜਾਂਦੇ ਸਮੇਂ ਐਕਸੀਡੈਂਟ ਦੌਰਾਨ ਮੌਤ ਹੋ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਤਾਇਆ ਬਲਕਾਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕਾ ਰੁਪਿੰਦਰ ਸਿੰਘ ਉਮਰ ਤਕਰੀਬਨ 20,21 ਸਾਲ ਘਰੋਂ ਦੋਸਤਾਂ ਨਾਲ ਬਾਬੇ ਬਕਾਲੇ ਰੱਖੜ ਪੁੰਨਿਆ ਦਾ ਮੇਲਾ ਵੇਖਣ ਲਈ ਗਿਆ ਸੀ ਤਾਂ ਅਚਾਨਕ ਹੀ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਫੇਟ ਮਾਰੀ, ਜਿਸ ਕਾਰਨ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਕਹਿਣਾ ਹੈ ਕਿ ਅਸੀਂ ਹੋਰਨਾਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਵੀ ਅਜਿਹਾ ਦੁੱਖ ਨਾ ਝੱਲਣਾ ਪਵੇ।