ਨਬਾਲਿਗ ਨੇ ਝਗੜੇ ਮਗਰੋਂ ਆਪਣੀ ਮਾਂ ਦਾ ਕੀਤਾ ਕਤਲ; ਮੁਲਜ਼ਮ ਪੁੱਤ ਹੋਇਆ ਫ਼ਰਾਰ - minor killed his mother - MINOR KILLED HIS MOTHER
🎬 Watch Now: Feature Video
Published : Jun 11, 2024, 9:49 AM IST
MINOR KILLED HIS MOTHER: ਫਰੀਦਕੋਟ ਦੇ ਭੋਲੂਵਾਲਾ ਰੋਡ ਉੱਤੇ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੇ ਨਾਬਾਲਗ ਲੜਕੇ ਵੱਲੋਂ ਘਰ ਵਿੱਚ ਹੋਏ ਮਮੂਲੀ ਝਗੜੇ ਤੋਂ ਬਾਅਦ ਆਪਣੀ ਮਾਂ ਦਾ ਨਲਕੇ ਦੀ ਹੱਥੀ ਨਾਲਕੇ ਵਾਰ ਕਰ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ SHO ਮਲਕੀਤ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੋਲੂਵਾਲਾ ਰੋਡ ਉੱਤੇ ਇੱਕ ਔਰਤ ਦਾ ਕਤਲ ਹੋਇਆ ਹੈ ਅਤੇ ਜਦੋ ਉਹ ਮੌਕੇ ਉੱਤੇ ਪੁੱਜੇ ਤਾਂ ਜਾਣਕਾਰੀ ਸਾਹਮਣੇ ਆਈ ਕੇ ਇਹ ਇੱਕ ਪਰਵਾਸੀ ਪਰਿਵਾਰ ਹੈ, ਜਿਸ ਦੇ ਨਾਬਾਲਗ ਲੜਕੇ ਵੱਲੋਂ ਆਪਣੀ ਮਾਂ ਨਾਲ ਹੋਏ ਮਮੂਲੀ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਲੋਹੇ ਦੀ ਹੱਥੀ ਨਾਲ ਲਾਗਾਤਰ ਨਬਾਲਿਗ ਨੇ ਆਪਣੀ ਮਾਂ ਦੇ ਸਿਰ ਉੱਤੇ ਵਾਰ ਕੀਤੇ, ਜਿਸ ਨਾਲ ਉਕਤ ਮਹਿਲਾ ਸੁਨੀਤਾ ਦੇਵੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਭੇਜਿਆ ਹੈ ਅਤੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਂਗੀ। ਫਿਲਹਾਲ ਇਸ ਮਾਮਲੇ ਵਿੱਚ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।