ਪਿੰਡ ਵੜਿੰਗ 'ਚ ਕੋਠੇ 'ਤੇ ਚੜ੍ਹੀ ਗਾਂ ਨੇ ਪਾਇਆ ਭੜਥੂ, ਮੁਸ਼ਕਿਲ ਨਾਲ ਉਤਾਰੀ ਹੇਠਾਂ - A cow climbed on roof - A COW CLIMBED ON ROOF
🎬 Watch Now: Feature Video


Published : Apr 9, 2024, 7:02 AM IST
ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਦਾ ਇੱਕ ਅਖਾਣ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦਏਂਗਾ, ਪਰ ਪਿੰਡ ਵੜਿੰਗ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਿਥੇ ਇੱਕ ਗਾਂ ਘਰ ਦੀ ਛੱਤ ਉੱਤੇ ਚੜ੍ਹ ਗਈ ਤਾਂ ਹਰ ਪਾਸੇ ਰੌਲਾ ਪੈ ਗਿਆ। ਜਦੋਂ ਇਸ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਹਰ ਕੋਈ ਗਾਂ ਨੂੰ ਹੇਠਾਂ ਲਿਆਉਣ ਲਈ ਯਤਨ ਕਰਨ ਲੱਗਿਆ। ਇਸ ਤੋਂ ਬਾਅਦ ਕਾਫੀ ਮੁਸ਼ੱਕਤ ਨਾਲ ਗਾਂ ਕੋਠੇ ਤੋਂ ਹੇਠਾਂ ਲਿਆਉਂਦੀ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦਰਅਸਲ ਗਾਵਾਂ ਦੇ ਵੱਗ ਨਾਲ ਜਾ ਰਹੀ ਇਹ ਗਾਂ ਵੱਗ ਤੋਂ ਵਿਛੜ ਕੇ ਮਿੱਟੀ ਦੇ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ 'ਤੇ ਚੜ੍ਹੀ ਗਈ। ਇਸ ਤੋਂ ਬਾਅਦ ਉਹ ਕਿੰਨਾ ਸਮਾਂ ਇੱਕ ਛੱਤ ਤੋਂ ਦੂਜੀ ਛੱਤ 'ਤੇ ਗੇੜੇ ਲਾਈ ਗਈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਜੱਦੋ ਜਹਿਦ ਕਰ ਰਹੇ ਹਨ ਕਿ ਗਾਂ ਨੂੰ ਹੇਠਾਂ ਉਤਾਰਿਆ ਜਾ ਸਕੇ। ਜ਼ਿਕਰਯੋਗ ਹੈ ਕਿ ਅਜਿਹੀਆਂ ਅਜੀਬੋ ਗਰੀਬ ਤਸਵੀਰਾਂ ਪਹਿਲਾਂ ਵੀ ਸੋਸ਼ਲ ਮੀਡੀਆ ਉਤੇ ਵਾਰਿਲ ਹੁੰਦੀਆਂ ਦੇਖੀਆਂ ਜਾਂਦੀਆਂ ਹਨ,ਜੋ ਕਿ ਹਾਸੋ ਹਿਣੀਆਂ ਵੀ ਹੁੰਦੀਆਂ ਹਨ।