ਜੇਲ੍ਹ ਅੰਦਰ ਕੈਦੀ ਵਲੋਂ ਫਾਹਾ ਲਏ ਜਾਣ ਦਾ ਮਾਮਲਾ, ਸਹਾਇਕ ਜੇਲ੍ਹ ਸੁਪਰਡੈਂਟ ਖ਼ਿਲਾਫ਼ ਮਾਮਲਾ ਦਰਜ - Faridkot Jail Suicide Case - FARIDKOT JAIL SUICIDE CASE
🎬 Watch Now: Feature Video
Published : Jul 27, 2024, 8:57 AM IST
ਕਰੀਬ ਸੱਤ ਸਾਲ ਪਹਿਲਾਂ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀ ਸੁਖਮੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵੱਲੋਂ ਜੇਲ੍ਹ ਅੰਦਰ ਆਪਣੀ ਬੈਰਕ ਵਿੱਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਸੀ ਜਿਸ ਕੋਲੋ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਜੁਡੀਸ਼ੀਅਲ ਜਾਂਚ ਸ਼ੁਰੂ ਹੋਈ ਸੀ ਜਿਸ ਦੀ ਕਰੀਬ ਸੱਤ ਸਾਲ ਬਾਅਦ ਰਿਪੋਰਟ ਆਉਣ ਉੱਤੇ ਜ਼ਿਲਾ ਪੁਲਿਸ ਵੱਲੋਂ ਉਸ ਸਮੇਂ ਤੈਨਾਤ ਸਹਾਇਕ ਜੇਲ੍ਹ ਸੁਪਰਡੈਂਟ ਜੁਗਰਾਜ ਸਿੰਘ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਮਾਮਲੇ ਮੁਤਾਬਕ, ਸੁਖਮੰਦਰ ਸਿੰਘ ਨੇ ਆਪਣੇ ਸੁਸਾਈਡ ਨੋਟ ਵਿੱਚ ਸਹਾਇਕ ਸੁਪਰਡੈਂਟ ਜੇਲ ਉੱਤੇ ਇਲਜ਼ਾਮ ਲਗਾਏ ਹਨ ਕਿ ਜੇਲ ਵਿੱਚ ਉਸ ਤੋਂ ਸਖ਼ਤ ਕੰਮ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਪਟਿਆਲਾ ਜੇਲ੍ਹ 'ਚ ਸ਼ਿਫਟ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ ਜਿਸ ਤੋਂ ਪ੍ਰੇਸ਼ਾਨ ਹੋਕੇ ਉਸ ਵੱਲੋਂ ਆਤਮਹੱਤਿਆ ਕਰ ਲਈ ਗਈ। ਫਿਲਹਾਲ ਇਸ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਤਤਕਾਲੀ ਸਹਾਇਕ ਜੇਲ੍ਹ ਸੁਪਰਡੈਂਟ ਜੁਗਰਾਜ ਸਿੰਘ ਖਿਲਾਫ ਮਾਮਲਾ ਦਰਜ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।