ETV Bharat / technology

YouTube ਨੇ ਪੇਸ਼ ਕੀਤਾ ਆਟੋ-ਡਬ ਫੀਚਰ, ਹੁਣ ਕਿਸੇ ਵੀ ਭਾਸ਼ਾ 'ਚ ਅਪਲੋਡ ਕਰ ਸਕੋਗੇ ਵੀਡੀਓਜ਼ - YOUTUBE NEW FEATURE

YouTube ਨੇ ਆਪਣੇ ਯੂਜ਼ਰਸ ਲਈ ਆਟੋ-ਡਬਿੰਗ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਕਈ ਭਾਸ਼ਾਵਾਂ ਵਿੱਚ ਵੀਡੀਓ ਡਬ ਕਰਨ ਦਿੰਦਾ ਹੈ।

YOUTUBE NEW FEATURE
YOUTUBE NEW FEATURE (Getty Images)
author img

By ETV Bharat Tech Team

Published : Dec 11, 2024, 7:04 PM IST

ਹੈਦਰਾਬਾਦ: YouTube ਦਾ ਇਸਤੇਮਾਲ ਕਰੋੜਾਂ ਯੂਜ਼ਰਸ ਮਿਊਜ਼ਿਕ ਸੁਣਨ ਲਈ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ YouTube ਨੇ ਆਪਣੇ ਯੂਜ਼ਰਸ ਲਈ ਆਟੋ-ਡਬ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਰਾਹੀ ਚੈਨਲਾਂ ਨੂੰ ਹੋਰ ਭਾਸ਼ਾਵਾਂ 'ਚ ਆਪਣੇ ਵੀਡੀਓਜ਼ ਨੂੰ ਡਬ ਕਰਨ ਦੀ ਆਗਿਆ ਮਿਲੇਗੀ। ਇਸ ਫੀਚਰ ਦਾ ਉਦੇਸ਼ ਭਾਸ਼ਾਂ ਦੀ ਰੁਕਾਵਟਾਂ ਨੂੰ ਖਤਮ ਕਰਨਾ ਅਤੇ ਲੋਕਾਂ ਨੂੰ ਦੁਨੀਆਂ ਭਰ ਦੇ ਕ੍ਰਿਏਟਰਸ ਨਾਲ ਜੋੜਨਾ ਹੈ।

ਆਟੋ-ਡਬ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ

ਆਟੋ-ਡਬ ਫੀਚਰ ਸਿਰਫ਼ YouTube ਪਾਰਟਨਰ ਪ੍ਰੋਗਰਾਮ ਦੇ ਉਨ੍ਹਾਂ ਚੈਨਲਾਂ ਲਈ ਉਪਲਬਧ ਹੈ, ਜੋ ਗਿਆਨ ਅਤੇ ਜਾਣਕਾਰੀ 'ਤੇ ਧਿਆਨ ਕੇਂਦਰਿਤ ਕਰਦੇ ਹਨ। YouTube ਨੇ ਜਲਦ ਹੀ ਹੋਰ ਕਿਸਮਾਂ ਦੇ ਕੰਟੈਟ ਲਈ ਇਸ ਫੀਚਰ ਦੇ ਵਿਸਤਾਰ ਦੀ ਪੁਸ਼ਟੀ ਕੀਤੀ ਹੈ।

YouTube 'ਤੇ ਆਟੋ-ਡਬ ਫੀਚਰ ਦੀ ਵਰਤੋ ਕਿਵੇਂ ਕਰੀਏ?

ਆਪਣਾ ਵੀਡੀਓ ਅਪਲੋਡ ਕਰੋ: ਇਸਨੂੰ ਵਰਤਣ ਲਈ ਸਭ ਤੋਂ ਪਹਿਲਾ ਆਪਣੇ ਵੀਡੀਓ ਨੂੰ ਆਮ ਵਾਂਗ ਅਪਲੋਡ ਕਰੋ। YouTube ਭਾਸ਼ਾ ਦਾ ਪਤਾ ਲਗਾ ਲਵੇਗਾ ਅਤੇ ਆਪਣੇ ਆਪ ਹੋਰ ਭਾਸ਼ਾਵਾਂ ਵਿੱਚ ਡੱਬ ਬਣਾਏਗਾ।

ਡੱਬ ਕੀਤੇ ਵੀਡੀਓ ਦੀ ਜਾਂਚ ਕਰੋ: ਆਪਣੇ ਡੱਬ ਕੀਤੇ ਵੀਡੀਓ ਦੇਖਣ ਲਈ YouTube ਸਟੂਡੀਓ > ਭਾਸ਼ਾਵਾਂ ਸੈਕਸ਼ਨ 'ਤੇ ਜਾਓ। ਤੁਸੀਂ ਡੱਬ ਕੀਤੇ ਵੀਡੀਓਜ਼ ਨੂੰ ਸੁਣ ਸਕਦੇ ਹੋ ਅਤੇ ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਉਨ੍ਹਾਂ ਨੂੰ ਮਿਟਾ ਵੀ ਸਕਦੇ ਹੋ। YouTube ਵੀਡੀਓਜ਼ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਡਬਾਂ ਦੀ ਜਾਂਚ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ।

ਆਟੋ-ਡਬ ਫੀਚਰ ਕਿਹੜੀਆਂ ਭਾਸ਼ਾਵਾਂ ਦਾ ਸਮਰਥਨ ਕਰੇਗਾ?

ਜੇਕਰ ਤੁਹਾਡਾ ਵੀਡੀਓ ਅੰਗਰੇਜ਼ੀ ਵਿੱਚ ਹੈ ਤਾਂ ਤੁਸੀਂ ਵੀਡੀਓ ਨੂੰ ਫ੍ਰੈਂਚ, ਜਰਮਨ, ਹਿੰਦੀ, ਇੰਡੋਨੇਸ਼ੀਆਈ, ਇਤਾਲਵੀ, ਜਾਪਾਨੀ, ਪੁਰਤਗਾਲੀ ਅਤੇ ਸਪੈਨਿਸ਼ ਵਿੱਚ ਡਬ ਕਰ ਸਕਦੇ ਹੋ। ਜੇਕਰ ਤੁਹਾਡਾ ਵੀਡੀਓ ਇਨ੍ਹਾਂ ਵਿੱਚੋਂ ਕਿਸੇ ਹੋਰ ਭਾਸ਼ਾ ਵਿੱਚ ਹੈ ਤਾਂ ਤੁਸੀਂ ਵੀਡੀਓ ਨੂੰ ਅੰਗਰੇਜ਼ੀ ਵਿੱਚ ਡਬ ਕਰਨ ਦੀ ਚੋਣ ਕਰ ਸਕਦੇ ਹੋ। ਉਦਾਹਰਨ ਲਈ ਜੇਕਰ ਤੁਸੀਂ ਹਿੰਦੀ ਵਿੱਚ ਵੀਡੀਓ ਬਣਾਉਂਦੇ ਹੋ ਤਾਂ ਤੁਸੀਂ ਇਸਨੂੰ ਅੰਗਰੇਜ਼ੀ ਵਿੱਚ ਆਟੋ-ਡਬ ਕਰ ਸਕਦੇ ਹੋ।

ਯੂਟਿਊਬ ਨੇ ਕਹੀ ਇਹ ਗੱਲ

ਯੂਟਿਊਬ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਹੈ ਕਿ "ਆਟੋ-ਡਬ ਇੱਕ ਨਵੀਂ ਤਕਨੀਕ ਹੈ ਅਤੇ ਹੋ ਸਕਦਾ ਹੈ ਕਿ ਹਮੇਸ਼ਾ ਸੰਪੂਰਨ ਨਾ ਹੋਵੇ ਪਰ ਤੁਹਾਡੇ ਧੀਰਜ ਅਤੇ ਫੀਡਬੈਕ ਦੀ ਸ਼ਲਾਘਾ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਅਸੀਂ ਡਬਿੰਗ ਦੀ ਸ਼ੁੱਧਤਾ ਅਤੇ ਪ੍ਰਗਟਾਵੇ ਨੂੰ ਵਧਾਉਣ ਲਈ Google DeepMind ਅਤੇ Google Translate ਨਾਲ ਸਹਿਯੋਗ ਕਰ ਰਹੇ ਹਾਂ। ਕੰਪਨੀ ਨੇ ਅੱਗੇ ਕਿਹਾ ਕਿ ਆਗਾਮੀ ਅਪਡੇਟਸ ਕ੍ਰਿਏਟਰਸ ਦੇ ਟੋਨ ਅਤੇ ਵਾਤਾਵਰਣ ਨੂੰ ਬਿਹਤਰ ਢੰਗ ਨਾਲ ਕੈਪਚਰ ਕਰਨ ਲਈ ਐਕਸਪ੍ਰੈਸਿਵ ਸਪੀਚ ਪੇਸ਼ ਕਰਨਗੇ।-ਯੂਟਿਊਬ

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.