ਹੈਦਰਾਬਾਦ: ਐਲੋਨ ਮਸਕ ਲਗਾਤਾਰ ਆਪਣੀ ਐਪ 'ਚ ਨਵੇਂ ਅਪਡੇਟ ਪੇਸ਼ ਕਰ ਰਹੇ ਹਨ। ਉਹ X ਯੂਜ਼ਰਸ ਦਾ ਅਨੁਭਵ ਬਿਹਤਰ ਬਣਾਉਣ ਲਈ ਐਪ 'ਚ ਕਈ ਬਦਲਾਅ ਕਰ ਚੁੱਕੇ ਹਨ। ਹੁਣ ਕੰਪਨੀ ਆਪਣੇ ਯੂਜ਼ਰਸ ਲਈ Adult Content ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ Adult Content ਨੂੰ ਬਲੌਕ ਕਰ ਦਿੱਤਾ ਜਾਂਦਾ ਹੈ, ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ Adult Content ਸ਼ੇਅਰ ਕਰਨ ਦੀ ਆਗਿਆ ਮਿਲ ਜਾਵੇਗੀ।
X ਯੂਜ਼ਰਸ ਨੂੰ ਜਲਦ ਮਿਲੇਗਾ Adult Content ਫੀਚਰ: X ਯੂਜ਼ਰਸ ਨੂੰ ਜਲਦ ਹੀ Adult Content ਫੀਚਰ ਮਿਲ ਸਕਦਾ ਹੈ। ਇਸ ਫੀਚਰ ਬਾਰੇ X 'ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ਅਨੁਸਾਰ, ਕੰਪਨੀ Adult Content ਫੀਚਰ 'ਤੇ ਕੰਮ ਕਰ ਰਹੀ ਹੈ। X ਦੇ ਇੰਜੀਨੀਅਰ ਡੋਂਗ ਵੂਕ ਚੁੰਗ ਨੇ ਇੱਕ ਪੋਸਟ 'ਚ ਕਿਹਾ ਕਿ ਕੰਪਨੀ ਜਲਦ ਹੀ ਐਪ ਦੇ ਕਮਿਊਨਿਟੀ ਫੀਚਰ 'ਚ NSFW ਕੰਟੈਟ ਨੂੰ ਆਟੋ-ਫਿਲਟਰ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕੰਟੈਟ ਦੀ ਆਟੋ ਫਿਲਟਰਿੰਗ ਤੋਂ ਬਚਣ ਲਈ ਐਡਮਿਨ ਹੁਣ ਸੈਟਿੰਗ 'ਚ Adult Content ਸੈੱਟ ਕਰ ਸਕਦੇ ਹਨ। ਇੱਕ ਹੋਰ ਪੋਸਟ 'ਚ ਡੋਂਗ ਵੂਕ ਚੁੰਗ ਨੇ ਕਿਹਾ ਕਿ ਨਵੀਂ ਫਿਲਟਰਿੰਗ ਸੈਟਿੰਗ ਦਾ ਉਦੇਸ਼ Adult Content ਨੂੰ ਆਪਣੇ ਆਪ ਫਿਲਟਰ ਕਰਕੇ ਕਮਿਊਨਿਟੀ ਨੂੰ ਹਰ ਕਿਸੇ ਲਈ ਸੁਰੱਖਿਅਤ ਬਣਾਉਣਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ ਖਾਸ ਉਮਰ ਦੇ ਯੂਜ਼ਰਸ ਹੀ NSFW ਕੰਟੈਟ ਵਾਲੇ ਭਾਈਚਾਰਿਆਂ ਨੂੰ ਲੱਭਣ ਦੇ ਯੋਗ ਹੋਣਗੇ।
Adult Content ਫੀਚਰ ਬਾਰੇ X ਨੇ ਅਜੇ ਨਹੀਂ ਦਿੱਤੀ ਜਾਣਕਾਰੀ: ਇਸ ਫੀਚਰ ਨੂੰ ਲੈ ਕੇ ਅਜੇ X ਵੱਲੋ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਨੂੰ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।