ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਨੇ ਪਿਛਲੇ ਹਫ਼ਤੇ ਹੀ ਵਟਸਐਪ ਬੀਟਾ ਫਾਰ iOS ਲਈ 'Sticker Creation Shortcuts' ਨੂੰ ਰੋਲਆਊਟ ਕੀਤਾ ਸੀ। ਹੁਣ ਕੰਪਨੀ ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਪੇਸ਼ ਕਰਨ ਦੀ ਤਿਆਰੀ 'ਚ ਹੈ। WABetaInfo ਅਨੁਸਾਰ, ਐਂਡਰਾਈਡ ਯੂਜ਼ਰਸ ਲਈ 'Sticker Creation Shortcuts' ਫੀਚਰ ਆਫ਼ਰ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ WABetaInfo ਨੇ ਵਟਸਐਪ ਬੀਟਾ ਫਾਰ ਐਂਡਰਾਈਡ 2.24.10.23 'ਚ ਦੇਖਿਆ ਹੈ। ਇਹ ਅਪਡੇਟ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਹੈ।
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: WABetaInfo ਨੇ ਨਵੇਂ ਅਪਡੇਟ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਵਟਸਐਪ ਨਾਰਮਲ ਸਟਿੱਕਰ ਕ੍ਰਿਏਸ਼ਨ ਟੂਲ ਨੂੰ AI ਆਧਾਰਿਤ ਸਟਿੱਕਰ ਕ੍ਰਿਏਸ਼ਨ ਫੀਚਰ ਤੋਂ ਅਲੱਗ ਕਰ ਰਿਹਾ ਹੈ। ਦੱਸ ਦਈਏ ਕਿ iOS ਦੀ ਤਰ੍ਹਾਂ ਹੀ ਐਂਡਰਾਈਡ ਯੂਜ਼ਰਸ ਨੂੰ ਫੋਟੋ ਲਾਇਬ੍ਰੇਰੀ ਤੋਂ ਪਰਸਨਲ ਸਟਿੱਕਰ ਬਣਾਉਣ ਵਾਲੇ ਆਪਸ਼ਨ ਦਾ ਇਸਤੇਮਾਲ ਕਰਕੇ AI ਜਨਰੇਟ ਸਟਿੱਕਰ ਨੂੰ ਕ੍ਰਿਏਟ ਕਰਨਾ ਪੈਂਦਾ ਹੈ। ਇਸ ਲਈ ਫੋਨ ਦੀ ਸਕ੍ਰੀਨ 'ਤੇ ਦੋ ਪਾਪ-ਅੱਪ ਆਉਦੇ ਹਨ। ਇਸ 'ਚ ਯੂਜ਼ਰਸ ਨੂੰ AI ਪਾਵਰਡ ਸਟਿੱਕਰ ਆਪਸ਼ਨ ਜਲਦੀ ਨਹੀਂ ਦਿਖਦਾ। ਨਵੇਂ ਅਪਡੇਟ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਵੇਗੀ।
- ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਜਲਦ ਮਿਲੇਗਾ 'Screen Capture Block' ਫੀਚਰ, ਹੁਣ ਯੂਜ਼ਰਸ ਨਹੀਂ ਲੈ ਸਕਣਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - Screen Capture Block Feature
- ਵਟਸਐਪ ਦਾ ਬਦਲੇਗਾ ਲੁੱਕ, ਇਨ੍ਹਾਂ ਯੂਜ਼ਰਸ ਨੂੰ ਮਿਲਣਗੇ ਨਵੇਂ ਡਿਜ਼ਾਈਨ ਦੇ ਨਾਲ ਇਹ ਸ਼ਾਨਦਾਰ ਫੀਚਰਸ - WhatsApp Latest News
- ਵਟਸਐਪ ਯੂਜ਼ਰਸ ਲਈ ਆਇਆ 'Camera zoom control' ਫੀਚਰ, ਹੁਣ ਫੋਟੋ ਅਤੇ ਵੀਡੀਓ ਸ਼ੂਟ ਕਰਨਾ ਹੋਵੇਗਾ ਮਜ਼ੇਦਾਰ - Camera zoom control Feature
ਕੁਝ ਯੂਜ਼ਰਸ ਨੂੰ ਮਿਲਿਆ ਨਵਾਂ ਫੀਚਰ: ਨਵੇਂ ਅਪਡੇਟ 'ਚ ਯੂਜ਼ਰਸ ਨੂੰ ਫੋਟੋ ਲਾਇਬ੍ਰੇਰੀ ਅਤੇ AI ਤੋਂ ਸਟਿੱਕਰ ਕ੍ਰਿਏਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਜੇਕਰ ਤੁਸੀਂ ਬੀਟਾ ਯੂਜ਼ਰਸ ਹੋ, ਤਾਂ ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ 2.24.10.23 'ਚ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ। ਕੰਪਨੀ ਇਸ ਫੀਚਰ ਨੂੰ ਅਜੇ ਕੁਝ ਦੇਸ਼ਾਂ ਦੇ ਬੀਟਾ ਯੂਜ਼ਰਸ ਲਈ ਲੈ ਕੇ ਆਈ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਇਸ ਫੀਚਰ ਨੂੰ ਹੋਰਨਾਂ ਯੂਜ਼ਰਸ ਲਈ ਵੀ ਰੋਲਆਊਟ ਕਰ ਦੇਵੇਗੀ।