ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ 'ਚ ਇੱਕ ਹੋਰ ਫੀਚਰ ਮਿਲਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਸਟੇਟਸ 'ਚ ਕਿਸੇ ਵਿਅਕਤੀ ਨੂੰ Mention ਕਰ ਸਕੋਗੇ। ਵਟਸਐਪ ਲੰਬੇ ਸਮੇਂ ਤੋਂ ਇਸ ਫੀਚਰ 'ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਸ ਫੀਚਰ ਨੂੰ ਬੀਟਾ ਵਰਜ਼ਨ ਦਾ ਹਿੱਸਾ ਬਣਾਇਆ ਜਾਵੇਗਾ। ਨਵੇਂ ਫੀਚਰ 'ਚ ਯੂਜ਼ਰਸ ਨੂੰ ਸਟੇਟਸ ਅਪਡੇਟ 'ਚ ਕਿਸੇ ਕੰਟੈਕਟ ਨੂੰ Mention ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਨੂੰ ਸਟੇਟਸ 'ਚ Mention ਕੀਤਾ ਜਾ ਸਕੇਗਾ।
ਵਟਸਐਪ ਯੂਜ਼ਰਸ ਨੂੰ ਮਿਲੇਗਾ Status Mention ਫੀਚਰ: ਵਟਸਐਪ 'ਚ ਮਿਲਣ ਵਾਲੇ ਫੀਚਰ ਅਤੇ ਅਪਡੇਟ ਦੀ ਜਾਣਕਾਰੀ ਦੇਣ ਵਾਲੇ ਪਲੇਟਫਾਰਮ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WABetaInfo ਨੇ ਦੱਸਿਆ ਹੈ ਕਿ ਨਵਾਂ ਫੀਚਰ WhatsApp Android 2.24.6.19 ਬੀਟਾ ਅਪਡੇਟ ਦਾ ਹਿੱਸਾ ਬਣਾਇਆ ਗਿਆ ਹੈ। ਇਹ ਫੀਚਰ ਬੀਟਾ ਟੈਸਟਰਾਂ ਨੂੰ ਉਨ੍ਹਾਂ ਦੀ ਕੰਟੈਕਟ ਲਿਸਟ 'ਚ ਸ਼ਾਮਲ ਕਿਸੇ ਯੂਜ਼ਰ ਨੂੰ ਸਟੇਟਸ 'ਚ Mention ਕਰਨ ਦਾ ਆਪਸ਼ਨ ਦਿੰਦਾ ਹੈ।
Status Mention ਫੀਚਰ ਦੀ ਵਰਤੋ: ਜਦੋਂ ਕਿਸੇ ਕੰਟੈਕਟ ਨੂੰ ਸਟੇਟਸ 'ਚ Mention ਕੀਤਾ ਜਾਵੇਗਾ, ਤਾਂ ਉਸ ਵਿਅਕਤੀ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ, ਜਿਵੇਂ ਕੋਈ ਮੈਸੇਜ ਆਉਣ 'ਤੇ ਮਿਲਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਬਾਕੀ ਸਟੇਟਸ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਸਟੇਟਸ ਲਗਾਉਣ ਵਾਲਿਆਂ ਨੂੰ ਇੰਤਜ਼ਾਰ ਕਰਨਾ ਹੋਵੇਗਾ ਕਿ ਕਦੋ ਉਹ ਵਿਅਕਤੀ ਸਟੇਟਸ ਦੇਖੇਗਾ, ਜਿਸ ਲਈ ਸਟੇਟਸ ਲਗਾਇਆ ਗਿਆ ਹੈ।
ਅਗਲੇ ਕੁਝ ਹਫ਼ਤਿਆਂ 'ਚ ਮਿਲ ਸਕਦਾ Status Mention ਫੀਚਰ: ਫਿਲਹਾਲ, ਸਿਰਫ਼ ਐਂਡਰਾਈਡ ਬੀਟਾ ਵਰਜ਼ਨ 'ਚ ਟੈਸਟਰਾਂ ਨੂੰ ਇਸ ਫੀਚਰ ਦਾ ਐਕਸੈਸ ਦਿੱਤਾ ਗਿਆ ਹੈ ਅਤੇ ਇਸਨੂੰ ਬੀਟਾ ਟੈਸਟਿੰਗ ਤੋਂ ਬਾਅਦ ਹੀ ਸਟੇਬਲ ਅਪਡੇਟ ਦਾ ਹਿੱਸਾ ਬਣਾਇਆ ਜਾਵੇਗਾ। ਅਜਿਹੀ ਸਥਿਤੀ 'ਚ ਇਹ ਫੀਚਰ ਅਗਲੇ ਕੁਝ ਹਫ਼ਤਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ।