ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਨੂੰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲਿੰਕਡ ਡਿਵਾਈਸਾਂ 'ਤੇ ਵੀ ਆਪਣੀ ਚੈਟ ਨੂੰ ਲੌਕ ਕਰ ਸਕੋਗੇ। ਫਿਲਹਾਲ, ਇਸ ਫੀਚਰ ਨੂੰ ਕੁਝ ਲੋਕਾਂ ਲਈ ਹੀ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਇਹ ਫੀਚਰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
WABetainfo ਨੇ ਦਿੱਤੀ ਜਾਣਕਾਰੀ: ਵਟਸਐਪ ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ WABetainfo ਨੇ ਦਿੱਤੀ ਹੈ। ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ WhatsApp beta for Android 2.24.11.9 ਅਪਡੇਟ 'ਚ ਵੀ ਦੇਖਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀਆਂ ਚੈਟਾਂ ਨੂੰ ਸੁਰੱਖਿਅਤ ਕਰ ਸਕਣਗੇ।
ਲਿੰਕਡ ਡਿਵਾਈਸਾਂ 'ਤੇ ਚੈਟਾਂ ਨੂੰ ਕਰ ਸਕੋਗੇ ਲੌਕ: WABetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਲਿੰਕਡ ਡਿਵਾਈਸਾਂ 'ਤੇ ਵੀ ਆਪਣੀ ਚੈਟ ਨੂੰ ਲੌਕ ਕਰ ਸਕਣਗੇ। ਚੈਟ ਲੌਕ ਕਰਨ ਲਈ ਤੁਹਾਨੂੰ ਆਪਣੇ ਫੋਨ 'ਚ ਇੱਕ ਕੋਡ ਸੈੱਟ ਕਰਨਾ ਹੋਵੇਗਾ, ਜਿਸ ਨਾਲ ਤੁਹਾਡੀ ਚੈਟ ਲੌਕ ਹੋ ਜਾਵੇਗੀ ਅਤੇ ਕੋਡ ਭਰਨ ਤੋਂ ਬਾਅਦ ਹੀ ਖੁੱਲ੍ਹੇਗੀ।
- ਵਟਸਐਪ ਨੇ ਯੂਜ਼ਰਸ ਲਈ ਪੇਸ਼ ਕੀਤਾ 'PassKey' ਫੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - WhatsApp PassKey Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Sticker Creation Shortcuts' ਫੀਚਰ, ਸਾਹਮਣੇ ਆਇਆ ਸਕ੍ਰੀਨਸ਼ਾਰਟ - WhatsApp Sticker Creation Shortcuts
- ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਜਲਦ ਮਿਲੇਗਾ 'Screen Capture Block' ਫੀਚਰ, ਹੁਣ ਯੂਜ਼ਰਸ ਨਹੀਂ ਲੈ ਸਕਣਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - Screen Capture Block Feature
Screen Capture Block ਫੀਚਰ: ਇਸ ਤੋਂ ਇਲਾਵਾ, ਕੰਪਨੀ 'Screen Capture Block' ਫੀਚਰ 'ਤੇ ਵੀ ਕੰਮ ਕਰ ਰਹੀ ਹੈ। ਫਿਲਹਾਲ, ਇਸ ਫੀਚਰ 'ਤੇ ਕੰਮ ਚੱਲ ਰਿਹਾ ਹੈ। 'Screen Capture Block' ਫੀਚਰ ਯੂਜ਼ਰਸ ਦੀ ਸੁਰੱਖਿਆ ਧਿਆਨ 'ਚ ਰੱਖਦੇ ਹੋਏ ਲਿਆਂਦਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕੋਗੇ।