ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਜ਼ਰਸ ਨੂੰ ਇੱਕ ਹੋਰ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਦੱਸ ਦਈਏ ਕਿ ਵਟਸਐਪ ਯੂਜ਼ਰਸ ਨੂੰ ਪ੍ਰੋਫਾਈਲ ਸੈਟਅੱਪ ਕਰਨ ਦਾ ਆਪਸ਼ਨ ਮਿਲਦਾ ਹੈ ਅਤੇ ਉਹ ਪ੍ਰੋਫਾਈਲ ਫੋਟੋ ਤੋਂ ਲੈ ਕੇ ਨਾਮ ਅਤੇ ਸਟੇਟਸ ਸੈੱਟ ਕਰ ਸਕਦੇ ਹਨ। ਹੁਣ ਕੰਪਨੀ ਨੇ ਇੱਕ ਨਵਾਂ ਅਵਤਾਰ ਆਪਸ਼ਨ ਇਸ ਵਿੱਚ ਸ਼ਾਮਲ ਕੀਤਾ ਹੈ। ਇਸ ਰਾਹੀ ਯੂਜ਼ਰਸ ਨੂੰ ਪ੍ਰੋਫਾਈਲ ਪੇਜ 'ਤੇ ਐਨੀਮੇਟਡ ਅਵਤਾਰ ਨਜ਼ਰ ਆਉਣਗੇ। ਯੂਜ਼ਰਸ ਆਪਣੇ ਅਵਤਾਰ ਨੂੰ ਕਸਟਮਾਈਜ਼ ਵੀ ਕਰ ਸਕਣਗੇ।
📝 WhatsApp beta for Android 2.24.17.10: what's new?
— WABetaInfo (@WABetaInfo) August 8, 2024
WhatsApp is working on a feature to display avatars in the chat info screen, and it will be available in a future update!https://t.co/bk8WnFJGW8 pic.twitter.com/YcVLVQbHMd
WABetaInfo ਨੇ ਸ਼ੇਅਰ ਕੀਤੀ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਆਪਣੀ ਨਵੀਂ ਰਿਪੋਰਟ 'ਚ ਦੱਸਿਆ ਹੈ ਕਿ ਨਵੇਂ ਬਦਲਾਅ ਦੇ ਸੰਕੇਤ ਵਟਸਐਪ ਬੀਟਾ ਵਰਜ਼ਨ 'ਚ ਮਿਲੇ ਹਨ। ਗੂਗਲ ਪਲੇ ਸਟੋਰ 'ਤੇ ਵਟਸਐਪ ਐਂਡਰਾਈਡ 2.24.17.10 ਬੀਟਾ ਵਰਜ਼ਨ ਤੋਂ ਪਤਾ ਲੱਗਾ ਹੈ ਕਿ ਯੂਜ਼ਰਸ ਨੂੰ ਪ੍ਰੋਫਾਈਲ ਪੇਜ 'ਤੇ ਅਵਤਾਰ ਦਿਖਾਏ ਜਾਣਗੇ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ ਰਾਹੀ ਤੁਸੀਂ ਦੇਖ ਸਕਦੇ ਹੋ ਕਿ ਯੂਜ਼ਰਸ ਨੂੰ ਉਨ੍ਹਾਂ ਦੀ ਪ੍ਰੋਫਾਈਲ 'ਚ ਐਨੀਮੇਟਡ ਅਵਤਾਰ ਸ਼ਾਮਲ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਅਵਤਾਰ ਨੂੰ ਮੈਟਾ ਦੀਆਂ ਸੇਵਾਵਾਂ ਲਈ ਕ੍ਰਿਏਟ ਕੀਤਾ ਜਾ ਸਕੇਗਾ ਅਤੇ ਫੇਸਬੁੱਕ, ਮੈਸੇਂਜਰ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਇਨ੍ਹਾਂ ਦੇ ਸਟਿੱਕਰਸ ਇਸਤੇਮਾਲ ਕਰਨ ਦਾ ਆਪਸ਼ਨ ਮਿਲਦਾ ਹੈ।
ਯੂਜ਼ਰਸ ਆਪਣੀ ਐਨੀਮੇਟਡ ਪਹਿਚਾਣ ਨੂੰ ਪ੍ਰੋਫਾਈਲ 'ਤੇ ਦਿਖਾਉਣ ਲਈ ਖੁਦ ਆਪਣਾ ਅਵਤਾਰ ਤਿਆਰ ਕਰ ਸਕਦੇ ਹਨ। ਇਸਨੂੰ ਤਿਆਰ ਕਰਨ ਲਈ ਕਈ ਸਾਰੀਆਂ ਸੈਟਿੰਗਸ ਅਤੇ ਕਸਟਮਾਈਜੇਸ਼ਨ ਆਪਸ਼ਨ ਮਿਲਦੇ ਹਨ। ਫਿਲਹਾਲ, ਇਹ ਫੀਚਰ ਬੀਟਾ ਵਰਜ਼ਨ 'ਚ ਟੈਸਟ ਕੀਤਾ ਜਾ ਰਿਹਾ ਹੈ ਅਤੇ ਬਾਅਦ 'ਚ ਸਟੇਬਲ ਵਰਜ਼ਨ ਲਈ ਪੇਸ਼ ਕੀਤਾ ਜਾਵੇਗਾ।