ਹੈਦਰਾਬਾਦ: ਵੀਵੋ ਨੇ ਵੀਰਵਾਰ ਨੂੰ ਭਾਰਤ 'ਚ ਆਪਣੀ Vivo x200 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ 'ਚ Vivo x200 ਅਤੇ Vivo x200 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ 65,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਦੋਵੇਂ ਡਿਵਾਈਸਾਂ IP68 ਅਤੇ IP69 ਧੂੜ ਅਤੇ ਪਾਣੀ ਪ੍ਰਤੀਰੋਧ ਦੇ ਨਾਲ MediaTek Dimensity 9400 ਪ੍ਰੋਸੈਸਰ ਦੇ ਨਾਲ ਆਉਂਦੀਆਂ ਹਨ।
Vivo x200 ਸੀਰੀਜ਼ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Vivo x200 ਪ੍ਰੋ 'ਚ 6.78 ਇੰਚ ਦੀ 1.5K Resolution ਵਾਲੀ LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਜਦਕਿ Vivo x200 ਸਮਾਰਟਫੋਨ 'ਚ 6.67 ਇੰਚ ਦੀ 1.5K Resolution AMOLED 8T LTPS ਡਿਸਪਲੇ ਦਿੱਤੀ ਗਈ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਦੋਨਾਂ ਡਿਵਾਈਸਾਂ 'ਚ ਮੀਡੀਆਟੇਕ Dimensity 9400 SoC ਚਿਪਸੈੱਟ ਦਿੱਤੀ ਗਈ ਹੈ, ਜੋ ਕਿ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਆਉਂਦੀਆਂ ਹਨ। ਫੋਟੋਗ੍ਰਾਫ਼ੀ ਲਈ ਇਸ ਸੀਰੀਜ਼ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਪ੍ਰੋ ਮਾਡਲ 'ਚ OIS ਦੇ ਨਾਲ 50MP ਸੋਨੀ LYT-818 ਸੈਂਸਰ, ਆਟੋਫੋਕਸ ਦੇ ਨਾਲ 50MP ਅਲਟ੍ਰਾਵਾਈਡ ਐਂਗਲ ਲੈਂਸ ਅਤੇ OIS ਦੇ ਨਾਲ 200MP ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਇਨ੍ਹਾਂ ਦੋਨੋ ਫੋਨਾਂ 'ਚ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। Vivo x200 ਪ੍ਰੋ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 90ਵਾਟ ਦੀ ਵਾਈਰਡ ਫਾਸਟ ਚਾਰਜਿੰਗ ਅਤੇ 30ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਦੂਜੇ ਪਾਸੇ Vivo x200 'ਚ 5,800mAh ਦੀ ਬੈਟਰੀ ਦਿੱਤੀ ਗਈ ਹੈ, ਜੋ 90ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
#VivoX200 Launched in India
— TrakinTech (@TrakinTech) December 12, 2024
Prices : 65,999* 12GB/256GB
Specs:
⚡6.67" 1.5k amoled, 120 hz, 4500 nits display
⚡dimensity 9400, lpddr5x ultra, ufs 4.0
⚡5800mah, 90w wired charging
⚡50mp (main) + 50mp (3x tele) + 50mp(uw). + 32mp
⚡ip69 pic.twitter.com/9tJmxh4LbM
See what I see, capture what I capture.
— vivo India (@Vivo_India) December 13, 2024
Unlock possibilities with the vivo X200 Series and join me on the next adventure.
Pre-book now! https://t.co/0drUqeDBvf#vivoIndia #vivoX200Series pic.twitter.com/JLtfcarqzo
Vivo x200 ਦੀ ਖਰੀਦਦਾਰੀ
ਗ੍ਰਾਹਕ 12 ਦਸੰਬਰ ਤੋਂ 18 ਦਸੰਬਰ 2024 ਤੱਕ ਫਲਿੱਪਕਾਰਟ, ਐਮਾਜ਼ਾਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ Vivo x200 ਸੀਰੀਜ਼ ਨੂੰ ਪ੍ਰੀ-ਬੁੱਕ ਕਰ ਸਕਦੇ ਹਨ। ਦੋਵੇਂ ਸਮਾਰਟਫੋਨ 19 ਦਸੰਬਰ 2024 ਤੋਂ ਖਰੀਦਣ ਲਈ ਉਪਲਬਧ ਹੋਣਗੇ। ਕੰਪਨੀ 24 ਮਹੀਨਿਆਂ ਤੱਕ ਬਿਨ੍ਹਾਂ ਕੀਮਤ ਵਾਲੀ EMI ਅਤੇ 9,500 ਰੁਪਏ ਦੇ ਐਕਸਚੇਂਜ ਬੋਨਸ ਦੀ ਪੇਸ਼ਕਸ਼ ਕਰ ਰਹੀ ਹੈ। ਇਸਦੇ ਨਾਲ ਹੀ ਖਰੀਦਦਾਰੀ 'ਤੇ 9,500 ਰੁਪਏ ਤੱਕ ਦੀ ਤੁਰੰਤ ਛੂਟ ਵੀ ਹੈ।
ਇਹ ਵੀ ਪੜ੍ਹੋ:-