ਹੈਦਰਾਬਾਦ: Vivo ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Vivo V40 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਇਸ ਸੀਰੀਜ਼ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਫੋਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
Vivo V40 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Vivo V40 ਨੂੰ 35,000 ਰੁਪਏ 'ਚ ਲਾਂਚ ਕੀਤਾ ਗਿਆ ਹੈ, ਜਦਕਿ Vivo V40 ਪ੍ਰੋ ਨੂੰ 40,000 ਰੁਪਏ 'ਚ ਪੇਸ਼ ਕੀਤਾ ਗਿਆ ਹੈ।
- ਪਰਸ ਗੁਆਚਣ ਤੋਂ ਜ਼ਿਆਦਾ ਖ਼ਤਰਨਾਕ ਹੈ ਮੋਬਾਈਲ ਦਾ ਗੁੰਮ ਹੋਣਾ, ਸਿਮ ਬਲਾਕ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਬੰਦ ਕਰੋ UPI ID - Steps To Block UPI Id
- ਫਲਿੱਪਕਾਰਟ ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ 15 ਮਿੰਟਾਂ 'ਚ ਹੀ ਮਿਲ ਜਾਵੇਗੀ ਸਾਮਾਨ ਦੀ ਡਿਲੀਵਰੀ - Flipkart New Service
- ਇਨ੍ਹਾਂ 35 ਸਮਾਰਟਫੋਨਾਂ 'ਚ ਨਹੀਂ ਕੰਮ ਕਰੇਗਾ ਵਟਸਐਪ, ਦੇਖੋ ਕਿਤੇ ਲਿਸਟ 'ਚ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ - WhatsApp Update
Vivo V40 ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.78 ਇੰਚ ਦੀ 1.5K ਕਰਵਡ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Vivo V40 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਗਈ ਹੈ, ਜਦਕਿ Vivo V40 Pro ਸਮਾਰਟਫੋਨ 'ਚ ਮੀਡੀਆਟੇਕ Dimension 9200+ ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ Vivo V40 'ਚ 50MP ਮੇਨ+50MP ਦਾ ਅਲਟ੍ਰਾ ਵਾਈਡ ਕੈਮਰਾ ਅਤੇ Vivo V40 ਪ੍ਰੋ 'ਚ 50MP ਮੇਨ+50MP ਟੈਲੀਫੋਟੋ+50MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਦੋਨੋ ਫੋਨਾਂ 'ਚ 50MP ਦਾ ਫਰੰਟ ਕੈਮਰਾ ਮਿਲਦਾ ਹੈ। Vivo V40 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਅਤੇ Vivo V40 Pro 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।