ਹੈਦਰਾਬਾਦ: Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 Pro 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਲਗਾਤਾਰ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਫੋਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਕਾਫ਼ੀ ਫੀਚਰਸ ਸਾਹਮਣੇ ਆ ਚੁੱਕੇ ਸੀ ਅਤੇ ਹੁਣ ਲਾਂਚਿੰਗ ਤੋਂ ਬਾਅਦ ਫੋਨ ਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ
Vivo T3 Pro 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਡਿਸਪਲੇ ਬ੍ਰਾਈਟ ਹੋਵੇਗੀ। Vivo T3 Pro 5G ਸਮਾਰਟਫੋਨ 'ਚ 3D ਕਰਵਡ ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ, 4,500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ 0.749cm ਅਲਟ੍ਰਾ ਸਲਿੱਮ ਦੇ ਨਾਲ ਲਿਆਂਦਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਸੋਨੀ IMX882 OIS ਅਤੇ 8MP ਦਾ ਵਾਈਡ ਐਗਲ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ।
- ਕੀ ਭਾਰਤ ਵਿੱਚ ਹੁਣ ਟੈਲੀਗ੍ਰਾਮ 'ਤੇ ਵੀ ਲੱਗ ਜਾਵੇਗਾ ਬੈਨ? ਤੁਸੀਂ ਵੀ ਚਲਾਉਦੇ ਹੋ ਇਹ ਪਲੇਟਫਾਰਮ, ਤਾਂ ਹੋ ਜਾਓ ਸਾਵਧਾਨ - Investigation on Telegram in India
- ਖੁਸ਼ਖਬਰੀ...ਇਸ ਦੇਸ਼ ਨੇ TikTok ਤੋਂ ਹਟਾਇਆ ਬੈਨ, ਜਾਣੋ ਇਸ ਪਿੱਛੇ ਦੀ ਵਜ੍ਹਾਂ - TikTok In Nepal
- 14 ਸਤੰਬਰ ਤੋਂ ਪਹਿਲਾ ਕਰਵਾ ਲਓ ਆਧਾਰ ਕਾਰਡ ਰੀਨਿਊ, ਨਹੀਂ ਤਾਂ ਵੱਡੀ ਸਮੱਸਿਆ ਦਾ ਕਰਨਾ ਪੈ ਸਕਦੈ ਸਾਹਮਣਾ, ਅਪਡੇਟ ਲਈ ਫਾਲੋ ਕਰੋ ਇਹ ਸਟੈਪ - How to Update Aadhar Card
Vivo T3 Pro 5G ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੇਸ ਮਾਡਲ ਦੀ ਕੀਮਤ 25,999 ਰੁਪਏ ਤੋਂ 30,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।