ਹੈਦਰਾਬਾਦ: ਟਿਕਟਾਕ ਕਾਫ਼ੀ ਮਸ਼ਹੂਰ ਹੋ ਗਿਆ ਹੈ। ਹੁਣ ਇਸ ਐਪ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। ਕੰਪਨੀ ਆਪਣੇ ਯੂਜ਼ਰਸ ਲਈ ਨਵੀਂ ਐਪ ਫੋਟੋ ਸ਼ੇਅਰਿੰਗ ਪਲੇਟਫਾਰਮ ਲਿਆਉਣ ਦੀ ਤਿਆਰੀ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐਪ ਮੈਟਾ ਦੇ ਇੰਸਟਾਗ੍ਰਾਮ ਨੂੰ ਟੱਕਰ ਦੇ ਸਕਦੀ ਹੈ। ਕੰਪਨੀ ਆਪਣੀ ਨਵੀਂ ਐਪ ਨਾਲ ਇੰਸਟਾਗ੍ਰਾਮ ਦੀ ਪਰੇਸ਼ਾਨੀ ਵਧਾਉਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ ਟਿਕਟਾਕ ਐਪ 'ਚ ਫੋਟੋ ਐਪ ਨੂੰ ਲੈ ਕੇ ਕੁਝ ਕੋਡ ਮਿਲੇ ਹਨ। ਇਸ ਕੋਡ ਰਾਹੀ ਸੰਕੇਤ ਮਿਲਦੇ ਹਨ ਕਿ ਟਿਕਟਾਕ ਦਾ ਨਵਾਂ ਫੀਚਰ ਇੰਸਟਾਗ੍ਰਾਮ ਵਰਗਾ ਹੋ ਸਕਦਾ ਹੈ।
ਟਿਕਟਾਕ ਨਾਲ ਜੁੜੀ ਹੋਵੇਗੀ ਫੋਟੋ ਸ਼ੇਅਰਿੰਗ ਐਪ: ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਫੋਟੋ ਐਪ ਟਿਕਟਾਕ ਨਾਲ ਜੁੜੀ ਹੋਵੇਗੀ। ਟਿਕਟਾਕ ਯੂਜ਼ਰਸ ਫੋਟੋ ਐਪ 'ਚ ਅਪਲੋਡ ਹੋਣ ਵਾਲੀ ਫੋਟੋ ਦੇਖ ਸਕਣਗੇ ਅਤੇ ਉਨ੍ਹਾਂ ਨੂੰ ਨਵੀਂ ਐਪ ਦੇ ਲਈ ਸੱਦਾ ਵੀ ਮਿਲੇਗਾ। ਇਸਦੇ ਨਾਲ ਹੀ, ਯੂਜ਼ਰਸ ਟਿਕਟਾਕ ਤੋਂ ਆਪਣੀ ਡਿਟੇਲ ਫੋਟੋ ਐਪ 'ਚ ਟ੍ਰਾਂਸਫ਼ਰ ਵੀ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਇਸ ਐਪ ਬਾਰੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਸਕਦੀ ਹੈ।
ਇੰਸਟਾਗ੍ਰਾਮ ਨੇ ਟਿਕਟਾਕ ਨੂੰ ਛੱਡਿਆ ਪਿੱਛੇ: ਇਸ ਤੋਂ ਇਲਾਵਾ, ਮਿਲੀ ਜਾਣਕਾਰੀ ਅਨੁਸਾਰ ਟਿਕਟਾਕ ਨੂੰ ਪਿੱਛੇ ਛੱਡ ਕੇ ਇੰਸਟਾਗ੍ਰਾਮ ਦੁਨੀਆਂ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਐਪ ਬਣ ਗਿਆ ਹੈ। ਇੰਸਟਾਗ੍ਰਾਮ ਦੇ ਐਪ ਡਾਊਨਲੋਡ ਦੀ ਗਿਣਤੀ 2023 'ਚ 78 ਮਿਲੀਅਨ ਤੱਕ ਪਹੁੰਚ ਗਈ ਹੈ, ਜਦਕਿ ਟਿਕਟਾਕ ਦੇ ਡਾਊਨਲੋਡ ਸਿਰਫ਼ 733 ਮਿਲੀਅਨ ਤੱਕ ਹੀ ਪਹੁੰਚ ਸਕੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਇੰਸਟਾਗ੍ਰਾਮ ਕਾਫ਼ੀ ਪਸੰਦ ਆ ਰਿਹਾ ਹੈ। ਇੰਸਟਾਗ੍ਰਾਮ ਦੇ ਟਿਕਟਾਕ ਤੋਂ ਅੱਗੇ ਨਿਕਲਣ ਦਾ ਵੱਡਾ ਕਾਰਨ ਬਿਨ੍ਹਾਂ ਕਿਸੇ ਵਾਟਰਮਾਰਕ ਦੇ ਵੀਡੀਓ ਡਾਊਨਲੋਡ ਕਰ ਪਾਉਣਾ ਹੈ, ਜਦਕਿ ਟਿਕਟਾਕ 'ਚ ਵਾਟਰਮਾਰਕ ਵਾਲੇ ਵੀਡੀਓ ਡਾਊਨਲੋਡ ਕਰਨੇ ਪੈਂਦੇ ਹਨ। ਇਸ ਲਈ ਹੁਣ ਟਿਕਟਾਕ ਨੇ ਇੰਸਟਾਗ੍ਰਾਮ ਨੂੰ ਟੱਕਰ ਦੇਣ ਲਈ ਨਵੀਂ ਫੋਟੋ ਸ਼ੇਅਰਿੰਗ ਐਪ ਪੇਸ਼ ਕਰਨ ਦੀ ਯੋਜਨਾ ਬਣਾਈ ਹੈ।