ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ ਦੇ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਸ਼ਾਨਦਾਰ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਹ ਫੀਚਰ ਹੋਰ ਭਾਸ਼ਾ 'ਚ ਆਏ ਵਾਈਸ ਨੋਟ ਦੇ ਕੰਟੈਟ ਨੂੰ ਤੁਹਾਡੀ ਭਾਸ਼ਾ 'ਚ ਲਿਖ ਦੇਵੇਗਾ। ਰਿਪੋਰਟ ਦੀ ਮੰਨੀਏ, ਤਾਂ ਵਟਸਐਪ ਅਜੇ ਇਸ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਐਪ 'ਚ ਵਾਈਸ ਨੋਟ ਨੂੰ ਟ੍ਰਾਂਸਕ੍ਰਾਈਬ ਕਰੇਗਾ। ਇਸ ਫੀਚਰ ਦੇ ਨਾਲ ਯੂਜ਼ਰਸ ਨੂੰ ਇੰਟਰਵਿਊ ਜਾਂ ਕੰਮੈਟ ਨੂੰ ਟ੍ਰਾਂਸਕ੍ਰਾਈਬ ਕਰਨ ਲਈ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਪਵੇਗੀ।
ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਅਨੁਸਾਰ, ਇਹ ਫੀਚਰ ਅਜੇ ਟੈਸਟਿੰਗ ਪੜਾਅ 'ਚ ਹੈ। ਕੰਪਨੀ ਭਾਸ਼ਾ ਬਦਲਣ ਦਾ ਆਪਸ਼ਨ ਜੋੜ ਕੇ ਵਾਈਸ ਟ੍ਰਾਂਸਕ੍ਰਿਪਟ ਨੂੰ ਹੋਰ ਬਿਹਤਰ ਬਣਾਉਣ ਦਾ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਵਾਈਸ ਟ੍ਰਾਂਸਕ੍ਰਿਪਟ ਲਈ ਭਾਸ਼ਾ ਚੁਣਨ ਲਈ ਇੱਕ ਨਵਾਂ ਸੈਕਸ਼ਨ ਦੇਖਣ ਨੂੰ ਮਿਲ ਸਕਦਾ ਹੈ। ਇਸ ਸੈਕਸ਼ਨ 'ਚ ਯੂਜ਼ਰਸ ਅੰਗਰੇਜ਼ੀ, ਸਪੈਨਿਸ਼, ਪੁਰਤਗਾਲੀ (ਬ੍ਰਾਜ਼ੀਲ), ਰੂਸੀ ਅਤੇ ਹਿੰਦੀ ਸਮੇਤ ਉਪਲਬਧ ਭਾਸ਼ਾਵਾਂ ਨੂੰ ਚੁਣ ਸਕਦੇ ਹਨ। ਭਵਿੱਖ 'ਚ ਇਸ ਵਿੱਚ ਹੋਰ ਭਾਸ਼ਾਵਾਂ ਨੂੰ ਜੋੜਨ ਦੀ ਉਮੀਦ ਹੈ। ਭਾਸ਼ਾ ਚੁਣਨ ਤੋਂ ਬਾਅਦ ਟ੍ਰਾਂਸਕ੍ਰਿਪਸ਼ਨ ਪ੍ਰਕਿਰੀਆਂ ਨੂੰ ਇਨੇਬਲ ਕਰਨ ਲਈ ਇੱਕ ਪੈਕੇਂਜ ਡਾਊਨਲੋਡ ਕੀਤਾ ਜਾਵੇਗਾ। ਵਟਸਐਪ ਅਜੇ ਇਸ ਫੀਚਰ ਨੂੰ ਸਿਰਫ਼ ਐਂਡਰਾਈਡ ਯੂਜ਼ਰਸ ਲਈ ਜਾਰੀ ਕਰਨ ਦੀ ਤਿਆਰੀ ਵਿੱਚ ਹੈ।
- ਵਟਸਐਪ 'ਤੇ ਕਾਲ ਕਰਨਾ ਹੋਵੇਗਾ ਮਜ਼ੇਦਾਰ, ਕੰਪਨੀ ਨੇ ਪੇਸ਼ ਕੀਤੇ ਇਹ ਤਿੰਨ ਨਵੇਂ ਫੀਚਰਸ - WhatsApp Latest News
- ਵਟਸਐਪ ਯੂਜ਼ਰਸ ਲਈ ਪ੍ਰੋਫਾਈਲ ਫੋਟੋ ਨਾਲ ਜੁੜਿਆ ਫੀਚਰ ਰੋਲਆਊਟ ਹੋਣਾ ਸ਼ੁਰੂ, ਜਾਣੋ ਕੀ ਹੋਵੇਗਾ ਖਾਸ - WhatsApp New Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourite Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Favourite Contacts Feature
ਵਾਈਸ ਟ੍ਰਾਂਸਕ੍ਰਿਪਟ ਦੀ ਭਾਸ਼ਾ ਚੁਣਨ ਦਾ ਆਪਸ਼ਨ ਦੇਣ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਇਸ ਫੀਚਰ ਦਾ ਉਦੇਸ਼ ਅਲੱਗ-ਅਲੱਗ ਭਾਸ਼ਾਵਾਂ 'ਚ ਗੱਲਬਾਤ ਕਰਨ ਵਾਲੇ ਯੂਜ਼ਰਸ ਲਈ ਪਹੁੰਚ ਨੂੰ ਵਧਾਉਣਾ ਹੈ। ਇਸ ਤਰ੍ਹਾਂ ਯੂਜ਼ਰਸ ਆਪਣੀ ਪਸੰਦੀਦਾ ਭਾਸ਼ਾ 'ਚ ਵਾਈਸ ਨੋਟ ਪੜ੍ਹ ਅਤੇ ਸਮਝ ਸਕਣਗੇ।