ਹੈਦਰਾਬਾਦ: OnePlus ਨੇ 1 ਅਪ੍ਰੈਲ ਨੂੰ ਆਪਣੇ ਗ੍ਰਾਹਕਾਂ ਲਈ OnePlus Nord CE4 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਗਿਆ ਹੈ। ਕੱਲ੍ਹ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਈ ਸੀ। ਗ੍ਰਾਹਕਾਂ ਨੂੰ ਹੁਣ ਇੱਕ ਵਾਰ ਫਿਰ OnePlus Nord CE4 ਸਮਾਰਟਫੋਨ ਨੂੰ ਖਹੀਦਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਆਪਣੇ ਗ੍ਰਾਹਕਾਂ ਲਈ ਹੁਣ ਦੁਬਾਰਾ ਸੇਲ ਲਾਈਵ ਕਰਨ ਜਾ ਰਹੀ ਹੈ।
OnePlus Nord CE4 ਦੀ ਦੁਬਾਰਾ ਹੋਵੇਗੀ ਸੇਲ: OnePlus Nord CE4 ਦੀ ਦੂਜੀ ਸੇਲ ਅੱਜ ਲਾਈਵ ਹੋਣ ਜਾ ਰਹੀ ਹੈ। ਇਸ ਫੋਨ ਦੀ ਖਰੀਦਦਾਰੀ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਤੋਂ ਕਰ ਸਕਦੇ ਹੋ। ਇਸ ਫੋਨ ਨੂੰ ਡਿਸਕਾਊਂਟ 'ਤੇ ਖਰੀਦਣ ਦਾ ਮੌਕਾ ਮਿਲੇਗਾ।
OnePlus Nord CE4 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus Nord CE4 ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਅਤੇ 8GB+256GB ਸਟੋਰੇਜ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਦੋ ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੇਲ 'ਚ ਫੋਨ ਨੂੰ ਡਿਸਕਾਊਂਟ ਆਫ਼ਰਸ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
OnePlus Nord CE4 ਸਮਾਰਟਫੋਨ 'ਤੇ ਮਿਲੇਗਾ ਡਿਸਕਾਊਂਟ: ਇਸ ਫੋਨ ਨੂੰ ਤੁਸੀਂ ਬੈਂਕ ਡਿਸਕਾਊਂਟ ਦੇ ਨਾਲ ਖਰੀਦ ਸਕੋਗੇ। ਬੈਂਕ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਦੀ ਖਰੀਦਦਾਰੀ 23,499 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਕਰ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਕੰਪਨੀ ਪਹਿਲੀ ਸੇਲ ਦੀ ਤਰ੍ਹਾਂ ਫ੍ਰੀ ਏਅਰਬੱਡਸ ਆਫ਼ਰ ਨਹੀਂ ਕਰੇਗੀ।
- Spotify 'ਤੇ ਗਾਣੇ ਸੁਣਨਾ ਪੈ ਸਕਦਾ ਹੈ ਮਹਿੰਗਾ, ਕੰਪਨੀ ਨੇ ਪਲੈਨ ਦੀ ਕੀਮਤ 'ਚ ਕੀਤਾ ਵਾਧਾ - Spotify Latest News
- Infinix Note 40 Pro 5G ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Series Launch Date
- iQOO 12 Desert Red ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਚਾਰ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਕੰਪਨੀ ਲਾਂਚ ਕਰ ਰਹੀ ਹੈ ਫੋਨ - iQOO 12 Desert Red Launch Date
OnePlus Nord CE4 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2412x1080 ਪਿਕਸਲ Resolution, 1100nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP Sony LYT600 (F/1.8) ਪ੍ਰਾਈਮਰੀ ਸੈਂਸਰ ਅਤੇ 8MP ਦਾ ਅਲਟ੍ਰਾ ਵਾਈਡ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।