ਹੈਦਰਾਬਾਦ: OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE4 Lite ਸਮਾਰਟਫੋਨ ਨੂੰ ਲਿਆਉਣ ਜਾ ਰਿਹਾ ਹੈ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ ਅਤੇ ਸਮਾਰਟਫੋਨ ਨੂੰ ਟੀਜ਼ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਨਾਮ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ OnePlus Nord CE4 Lite ਸਮਾਰਟਫੋਨ ਹੋ ਸਕਦਾ ਹੈ।
OnePlus ਨੇ ਸ਼ੇਅਰ ਕੀਤਾ ਟੀਜ਼ਰ: ਕੰਪਨੀ ਨੇ ਫੋਨ ਦਾ ਨਾਮ ਦੱਸੇ ਬਿਨ੍ਹਾਂ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ ਦੌਰਾਨ ਫੋਨ ਨੂੰ ਇੱਕ ਸਿਲੂਏਟ ਵਿੱਚ ਦਿਖਾਇਆ ਗਿਆ ਹੈ ਅਤੇ ਇੱਕ ਕੈਮਰਾ ਵੀ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ,"ਤੁਹਾਡਾ ਪੂਰੇ ਦਿਨ ਦਾ ਮਨੋਰੰਜਨ ਕਰਨ ਵਾਲਾ ਸਾਥੀ।" ਇਸ 'ਚ ਕਿਹਾ ਗਿਆ ਹੈ ਕਿ ਇਹ 18 ਜੂਨ ਨੂੰ ਸ਼ਾਮ 7 ਵਜੇ ਲਾਂਚ ਹੋਵੇਗਾ, ਪਰ ਕੰਪਨੀ 24 ਜੂਨ ਤੱਕ ਇੱਕ ਪ੍ਰਤੀਯੋਗਤਾ ਚਲਾ ਰਹੀ ਹੈ। ਭਾਰਤ 'ਚ ਇਸ ਫੋਨ ਨੂੰ ਐਮਾਜ਼ਾਨ ਦੇ ਨਾਲ-ਨਾਲ OnePlus ਇੰਡੀਆ ਦੇ ਔਨਲਾਈਨ ਅਤੇ ਔਫਲਾਈਨ ਸਟੋਰ ਤੋਂ ਬੇਚਿਆ ਜਾਵੇਗਾ।
OnePlus Nord CE4 Lite ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ ਫੁੱਲ HD+Resolution, 120Hz ਦੇ ਰਿਫ੍ਰੈਸ਼ ਦਰ, 240Hz ਟਚ ਸੈਪਲਿੰਗ ਦਰ ਅਤੇ 1200nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6s ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। OnePlus Nord CE4 Lite ਸਮਾਰਟਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਮੇਨ ਰਿਅਰ ਕੈਮਰਾ, 2MP ਦਾ ਡੈਪਥ ਸੈਂਸਰ ਅਤੇ ਸੈਲਫ਼ੀ ਲਈ ਫਰੰਟ 'ਚ 16MP ਦਾ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਤ 5,000mAh ਦੀ ਬੈਟਰੀ ਮਿਲੇਗੀ, ਜੋ ਕਿ 80ਵਾਟ ਦੀ SUPERVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।