ETV Bharat / technology

Realme GT 6T ਦੀ ਅੱਜ ਪਹਿਲੀ ਸੇਲ, ਡਿਸਕਾਊਂਟ ਦੇ ਨਾਲ ਘੱਟ ਕੀਮਤ 'ਤੇ ਖਰੀਦ ਸਕੋਗੇ ਸ਼ਾਨਦਾਰ ਸਮਾਰਟਫੋਨ - Realme GT 6T First Sale

author img

By ETV Bharat Tech Team

Published : May 29, 2024, 9:57 AM IST

Realme GT 6T First Sale: Realme ਨੇ ਬੀਤੇ ਦਿਨੀ ਆਪਣੇ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।

Realme GT 6T First Sale
Realme GT 6T First Sale (Twitter)

ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੱਲ੍ਹ ਇਸ ਸਮਾਰਟਫੋਨ ਦੀ ਅਰਲੀ ਵਰਡ ਸੇਲ 2 ਘੰਟਿਆਂ ਲਈ ਚੱਲੀ ਸੀ। ਇਸ ਤੋਂ ਬਾਅਦ ਅੱਜ ਕੰਪਨੀ Realme GT 6T ਸਮਾਰਟਫੋਨ ਦੀ ਪਹਿਲੀ ਸੇਲ ਨੂੰ ਲਾਈਵ ਕਰਨ ਜਾ ਰਹੀ ਹੈ। ਇਹ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋ ਜਾਵੇਗੀ। ਸੇਲ ਦੌਰਾਨ ਤੁਸੀਂ ਇਸ ਫੋਨ 'ਤੇ ਡਿਸਕਾਊਂਟ ਪਾ ਸਕਦੇ ਹੋ।

Realme GT 6T ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 30,999 ਰੁਪਏ, 8GB+256GB ਦੀ ਕੀਮਤ 32,999 ਰੁਪਏ, 12GB+256GB ਦੀ ਕੀਮਤ 35,999 ਰੁਪਏ, 12GB+512GB ਦੀ ਕੀਮਤ 39,999 ਰੁਪਏ ਰੱਖੀ ਗਈ ਹੈ।

Realme GT 6T ਸਮਾਰਟਫੋਨ 'ਤੇ ਡਿਸਕਾਊਂਟ: ਸੇਲ ਦੌਰਾਨ ਤੁਸੀਂ Realme GT 6T ਸਮਾਰਟਫੋਨ 'ਤੇ ਡਿਸਕਾਊਂਟ ਵੀ ਪਾ ਸਕਦੇ ਹੋ। Realme GT 6T 'ਤੇ ਬੈਂਕ ਆਫ਼ਰਸ ਦੇ ਨਾਲ 4,000 ਰੁਪਏ ਦੀ ਬਚਤ ਕਰਨ ਦਾ ਮੌਕਾ ਮਿਲ ਰਿਹਾ ਹੈ। ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ 2,000 ਰੁਪਏ ਦੀ ਵਾਧੂ ਛੋਟ ਵੀ ਮਿਲ ਸਕਦੀ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 26,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦ ਸਕੋਗੇ।

Realme GT 6T ਸਮਾਰਟਫੋਨ ਦੀ ਖਰੀਦਦਾਰੀ: Realme GT 6T ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ realme.com ਤੋਂ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ, ਔਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ 'ਤੇ ਵੀ ਇਹ ਫੋਨ ਉਪਲਬਧ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme GT 6T ਦੀ ਸੇਲ 1 ਜੂਨ ਰਾਤ 12 ਵਜੇ ਤੱਕ ਚੱਲੇਗੀ।

Realme GT 6T ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ Hyper ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2780x1264 ਪਿਕਸਲ Resolution, 6000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7+ ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB/12GB ਰੈਮ ਅਤੇ 128GB/256GB/512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਸੋਨੀ 50MP ਦਾ ਮੇਨ ਕੈਮਰਾ, Sony IMX355 8MP ਅਲਟ੍ਰਾਵਾਈਡ ਐਂਗਲ ਅਤੇ 32MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 120ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.